ਨੰਗਲ 'ਚ ਹੋਲਸੇਲ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸਾ - fire broke out in shop - FIRE BROKE OUT IN SHOP
Published : Jul 20, 2024, 7:19 PM IST
ਨੰਗਲ: ਨੰਗਲ ਦੀ ਜਵਾਹਰ ਮਾਰਕੀਟ 'ਚ ਇੱਕ ਹੋਲਸੇਲ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਕਾਰਨ ਦੁਕਾਨ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਅਨੁਮਾਨ ਲਗਾਇਆ ਜਾ ਰਿਹਾ ਕਿ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਜਤਾਇਆ ਜਾ ਰਿਹਾ ਕਿ ਸ਼ਾਟ ਸਰਕਾਰ ਕਾਰਨ ਇਹ ਅੱਗ ਲੱਗੀ ਹੋ ਸਕਦੀ ਹੈ। ਇਸ ਅੱਗ ਕਾਰਨ ਛੱਤ 'ਚ ਲੱਗੇ ਪੱਖੇ ਅਤੇ ਏ.ਸੀ. ਪੂਰੀ ਤਰ੍ਹਾਂ ਪਿਘਲ ਗਏ। ਬੀਬੀਐਮਬੀ ਦੇ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੌਰਭ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਸਵੇਰੇ 4 ਵਜੇ ਦੇ ਕਰੀਬ ਗੁਆਂਢੀਆਂ ਨੇ ਫੋਨ 'ਤੇ ਦੁਕਾਨ 'ਚੋਂ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ ਅਤੇ ਇਸ ਦੌਰਾਨ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਲੱਖਾਂ ਦੇ ਨੁਕਸਾਨ ਦਾ ਖਦਸਾ ਹੈ। ਦੂਜੇ ਪਾਸੇ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨੰਗਲ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਦੁਕਾਨਦਾਰ ਦੇ ਬਿਆਨ ਦਰਜ ਕੀਤੇ ਗਏ।