ਅੰਮ੍ਰਿਤਸਰ ਦਾ ਪਰਿਵਾਰ ਬਣਿਆ ਕਰੋੜਪਤੀ, ਨਿਕਲੀ ਡੇਢ ਕਰੋੜ ਰੁਪਏ ਦੀ ਲਾਟਰੀ - ਰਣਜੀਤ ਐਵਨਿਊ
Published : Mar 7, 2024, 8:35 AM IST
ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲਾਟਰੀ ਜੇਤੂ ਗੁਰਬਚਨ ਕੌਰ ਨੇ ਕਿਹਾ ਹੈ ਕਿ ਉਹ ਲਾਟਰੀ ਵੇਚਣ ਵਾਲੇ ਰਾਜੂ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਜਿਸ ਦੀ ਲਾਟਰੀ ਨੇ ਉਨ੍ਹਾਂ ਨੂੰ ਅੱਜ ਕਰੋੜਪਤੀ ਬਣਾਇਆ ਹੈ। ਗੁਰਬਚਨ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਲਾਟਰੀ ਵਿਕਰੇਤਾ ਰਾਜੂ ਤੋਂ ਕਈ ਲਾਟਰੀਆਂ ਦੇ ਸੈੱਟ ਖਰੀਦੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਲਾਟਰੀ ਨਿਕਲ ਆਈ ਹੈ। ਦੂਜੇ ਪਾਸੇ ਲਾਟਰੀ ਨਿਕਲਣ ਉੱਤੇ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ ਰਾਜੂ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਲੋਕਾਂ ਨੂੰ ਲੱਖਪਤੀ ਅਤੇ ਕਰੋੜਪਤੀ ਬਣਾਇਆ ਹੈ ਅਤੇ ਉਸ ਨੂੰ ਲੋਕ ਹੁਣ ਰਾਜੂ ਕਰੋੜਪਤੀ ਦੇ ਨਾਮ ਤੋਂ ਹੀ ਜਾਣਦੇ ਹਨ।