ਪੰਜਾਬ 'ਚ 28 ਫੀਸਦ ਘੱਟ ਪਈ ਬਰਸਾਤ, ਮਾਨਸੂਨ ਮੁੜੀ ਵਾਪਿਸ - 28 percent less rain in Punjab - 28 PERCENT LESS RAIN IN PUNJAB
Published : Oct 4, 2024, 4:32 PM IST
ਪੰਜਾਬ ਵਿੱਚ ਲਗਾਤਾਰ ਗਰਮੀ ਵੇਖਣ ਨੂੰ ਮਿਲ ਰਹੀ ਹੈ। ਅਕਤੂਬਰ ਮਹੀਨਾ ਆਉਣ ਦੇ ਬਾਵਜੂਦ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ ਹੈ। ਦੋ ਅਕਤੂਬਰ ਨੂੰ ਪੰਜਾਬ ਤੋਂ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ। ਆਮ ਤੌਰ ਉੱਤੇ ਪੰਜਾਬ ਦੇ ਵਿੱਚ ਜਿੰਨੀ ਬਰਸਾਤ ਹੁੰਦੀ ਹੈ ਉਸ ਨਾਲੋਂ ਇਸ ਵਾਰ ਕਾਫੀ ਘੱਟ ਰਹੀ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਆਮ ਹੋਣ ਵਾਲੀ ਬਾਰਿਸ਼ ਤੋਂ ਲਗਭਗ 13 ਫੀਸਦੀ ਮੀਂਹ ਇਸ ਵਾਰ ਘੱਟ ਰਿਹਾ ਹੈ। ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਦਿਨ ਦਾ ਤਾਪਮਾਨ 33 ਡਿਗਰੀ ਦੇ ਨੇੜੇ ਜਦੋਂ ਕਿ ਰਾਤ ਦਾ 26 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਰਾਤ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਜ਼ਿਆਦਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜੋ ਕਿ ਪੱਛਮੀ ਚੱਕਰਵਾਤ ਦਾ ਨਤੀਜਾ ਹੈ ਪਰ ਹੁਣ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ।