ਝੂਲਾ ਝੂਲਦੇ ਸਮੇਂ ਕੁੜੀ ਨਾਲ ਵਾਪਰਿਆ ਦਰਦਨਾਕ ਹਾਦਸਾ ,ਹੋਈ ਗੰਭੀਰ ਜਖ਼ਮੀ - MALOUT MELA NEWS
Published : Jan 25, 2025, 10:03 AM IST
ਮਲੋਟ ਗੁਰੂ ਨਾਨਕ ਨਗਰੀ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਅੰਦਰ ਧਾਰਮਿਕ ਸਮਾਗਮ ਚੱਲ ਰਹੇ ਸਨ ਅਤੇ ਬਾਹਰ ਮਨੋਰੰਜਨ ਲਈ ਆਗਰਾ ਤੋਂ ਆਏ ਪ੍ਰਵਾਸੀ ਵੱਲੋਂ ਝੂਲਾ ਲਾਇਆ ਗਿਆ ਸੀ। ਝੂਲਾ ਮਾਲਿਕ ਅਤੇ ਚਸ਼ਮਦੀਦ ਨੇ ਦੱਸਿਆ ਕਿ ਮਲੋਟ ਦੇ ਰੂਪਨਗਰ ਦੀ 20 ਸਾਲਾ ਮਹਿੰਦੀ ਨਾਂਅ ਦੀ ਕੁੜੀ ਝੂਲਾ ਝੂਲ ਰਹੀ ਸੀ। ਸਿਰ ਦੇ ਵਾਲ ਖੁੱਲ੍ਹੇ ਹੋਣ ਕਰਕੇ ਫਸ ਗਏ। ਇਸ ਨਾਲ ਉਹ ਗੰਭੀਰ ਜਖ਼ਮੀ ਹੋਈ। ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਅੱਗੇ ਬਠਿੰਡਾ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਮਲੋਟ ਦੇ ਡਾਕਟਰ ਵਿਕਾਸ ਬਾਂਸਲ ਨੇ ਦੱਸਿਆ ਕਿ ਜ਼ਖ਼ਮੀ ਲੜਕੀ ਦੀ ਖੋਪੜੀ ਅਤੇ ਮੂੰਹ ਨੂੰ ਕਾਫੀ ਨੁਕਸਾਨ ਹੋਇਆ ਹੈ।