ਹੈਦਰਾਬਾਦ: YouTube ਨੇ ਭਾਰਤ 'ਚ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਤੋਂ 22 ਲੱਖ ਤੋਂ ਜ਼ਿਆਦਾ ਵੀਡੀਓਜ਼ ਨੂੰ ਹਟਾ ਦਿੱਤਾ ਹੈ। ਕੰਪਨੀ ਨੇ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਪਿਛਲੇ ਸਾਲ ਦੀ ਤਿਮਾਹੀ 'ਚ ਗੂਗਲ ਦੇ ਵੀਡੀਓ ਪਲੇਟਫਾਰਮ ਤੋਂ 22 ਲੱਖ 50 ਹਜ਼ਾਰ ਵੀਡੀਓ ਹਟਾਏ ਗਏ ਹਨ। YouTube ਤੋਂ ਅਕਤੂਬਰ 2023 ਤੋਂ ਲੈ ਕੇ ਦਸੰਬਰ 2023 ਦੇ ਵਿਚਕਾਰ ਦੇ ਵੀਡੀਓਜ਼ ਨੂੰ ਹਟਾਇਆ ਗਿਆ ਹੈ।
ਗੂਗਲ ਨੇ ਮੰਗਲਵਾਰ ਨੂੰ ਜਾਰੀ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਭਾਰਤ 'ਚ 30 ਦੇਸ਼ਾਂ ਦੇ ਸਭ ਤੋਂ ਜ਼ਿਆਦਾ ਵੀਡੀਓਜ਼ ਨੂੰ ਪਲੇਟਫਾਰਮ ਤੋਂ ਹਟਾਇਆ ਗਿਆ ਹੈ। ਦੂਜੇ ਪਾਸੇ, ਸਿੰਗਾਪੁਰ ਤੋਂ 12.4 ਲੱਖ ਅਤੇ ਅਮਰੀਕਾ ਤੋਂ 7.8 ਲੱਖ ਦੇ ਕਰੀਬ ਵੀਡੀਓ ਨੂੰ ਹਟਾਇਆ ਗਿਆ ਹੈ।
ਜਾਣੋ ਕੀ ਹੈ ਵਜ੍ਹਾਂ?:Youtube ਦੁਆਰਾ ਹਟਾਏ ਗਏ ਕੁੱਲ ਵੀਡੀਓ 'ਚ 53.46 ਫੀਸਦੀ ਵੀਡੀਓ ਨੂੰ ਸਿਰਫ਼ ਇੱਕ ਵਿਊ ਮਿਲਿਆ ਸੀ, 27.07 ਫੀਸਦੀ ਵੀਡੀਓ ਅਜਿਹੇ ਸੀ, ਜਿਨ੍ਹਾਂ ਨੂੰ ਹਟਾਏ ਜਾਣ ਤੋਂ ਪਹਿਲਾ ਸਿਰਫ਼ 1 ਤੋਂ 10 ਵਿਊ ਮਿਲੇ ਸੀ। Youtube ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਪਲੇਟਫਾਰਮ ਤੋਂ ਹਟਾਏ ਗਏ ਇਹ ਵੀਡੀਓ ਉਨ੍ਹਾਂ ਦੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਨੂੰ ਮੇਲ ਨਹੀਂ ਕਰ ਰਹੇ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ YouTube ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਪੂਰੀ ਦਨੀਆ 'ਚ ਇੱਕੋ ਜਿਹੇ ਹਨ।
2 ਕਰੋੜ ਚੈਨਲ ਹੋਏ ਬੈਨ: Youtube ਨੇ ਅਕਤੂਬਰ 2023 ਤੋਂ ਲੈ ਕੇ ਦਸੰਬਰ 2023 ਦੇ ਵਿਚਕਾਰ 2 ਕਰੋੜ ਤੋਂ ਜ਼ਿਆਦਾ ਚੈਨਲਾਂ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਨ੍ਹਾਂ ਚੈਨਲਾਂ 'ਤੇ Youtube ਦੀ ਸਪੈਮ ਨੀਤੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਇਨ੍ਹਾਂ 'ਚ ਅਪਲੋਡ ਕੀਤੇ ਜਾਣ ਵਾਲੇ ਵੀਡੀਓ 'ਚ ਗੁੰਮਰਾਹਕੁੰਨ ਮੈਟਾਡੇਟਾ, ਥੰਬਨੇਲ ਅਤੇ ਕੰਟੈਟ ਦਾ ਪਤਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ, ਯੂਟਿਊਬ ਤੋਂ 1.1 ਬਿਲੀਅਨ ਟਿੱਪਣੀਆਂ ਵੀ ਹਟਾ ਦਿੱਤੀਆਂ ਗਈਆਂ ਹਨ।