ਹੈਦਰਾਬਾਦ: ਚੀਨੀ ਮੋਬਾਈਲ ਨਿਰਮਾਤਾ ਕੰਪਨੀ Xiaomi ਨੇ ਚੀਨੀ ਬਾਜ਼ਾਰ ਵਿੱਚ ਨਵੀਂ Redmi K80 ਸੀਰੀਜ਼ ਲਾਂਚ ਕਰ ਦਿੱਤੀ ਹੈ। ਚੀਨੀ ਸਮਾਰਟਫੋਨ ਦਿੱਗਜ ਨੇ ਇਸ ਲਾਈਨਅੱਪ ਵਿੱਚ ਦੋ ਮਾਡਲ ਸ਼ਾਮਲ ਕੀਤੇ ਹਨ, ਜੋ ਕਿ Redmi K80 ਅਤੇ Redmi K80 Pro ਹਨ। ਇਨ੍ਹਾਂ ਦੋਵਾਂ ਹੈਂਡਸੈੱਟਾਂ 'ਚ ਫਲੈਗਸ਼ਿਪ ਸਨੈਪਡ੍ਰੈਗਨ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਨ੍ਹਾਂ 'ਚ 120Hz AMOLED ਡਿਸਪਲੇ ਮਿਲਦੀ ਹੈ।
ਇਸ ਤੋਂ ਇਲਾਵਾ, Redmi K80 Pro ਵਿੱਚ 2.5X ਆਪਟੀਕਲ ਜ਼ੂਮ ਦੇ ਨਾਲ ਇੱਕ ਵਾਧੂ 50-ਮੈਗਾਪਿਕਸਲ ਦਾ ਫਲੋਟਿੰਗ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ, ਜੋ ਕਿ ਬੇਸ ਮਾਡਲ ਵਿੱਚ ਉਪਲਬਧ ਨਹੀਂ ਹੈ। Redmi K80 ਸੀਰੀਜ਼ ਨੂੰ ਧੂੜ ਅਤੇ ਪਾਣੀ ਦੀ ਸੁਰੱਖਿਆ ਲਈ ਕ੍ਰਮਵਾਰ IP68 ਅਤੇ IP69 ਰੇਟਿੰਗ ਮਿਲਦੀ ਹੈ ਅਤੇ ਇਹ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਵੀ ਆਉਂਦਾ ਹੈ।
Redmi K80 ਅਤੇ Redmi K80 Pro ਦੇ ਫੀਚਰਸ
Redmi K80 ਸੀਰੀਜ਼ ਦੇ ਦੋਵੇਂ ਮਾਡਲਾਂ ਵਿੱਚ 6.67-ਇੰਚ ਦੀ 12-ਬਿਟ AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਵਿੱਚ 2K ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਹੈ। ਡਿਸਪਲੇਅ ਦੀ ਚਮਕ 3,200 nits, 2160Hz ਟੱਚ ਸੈਂਪਲਿੰਗ ਰੇਟ ਹੈ ਅਤੇ HDR10+ ਅਤੇ Dolby Vision ਨੂੰ ਸਪੋਰਟ ਕਰਦੀ ਹੈ।
ਬੇਸ K80 ਮਾਡਲ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ ਉਥੇ ਹੀ K80 ਪ੍ਰੋ 'ਚ ਕੁਆਲਕਾਮ ਦੇ ਫਲੈਗਸ਼ਿਪ ਸਨੈਪਡ੍ਰੈਗਨ 8 ਐਲੀਟ SoC ਦੀ ਵਰਤੋਂ ਕੀਤੀ ਗਈ ਹੈ। Redmi K80 ਅਤੇ Redmi K80 Pro ਵਿੱਚ 16GB ਤੱਕ LPDDR5X RAM ਅਤੇ UFS 4.0 ਆਨਬੋਰਡ ਸਟੋਰੇਜ ਦੇ 1TB ਤੱਕ ਦਾ ਵਿਕਲਪ ਮਿਲਦਾ ਹੈ। ਇਹ ਨਵੀਨਤਮ Xiaomi HyperOS 2.0 'ਤੇ ਚੱਲਦਾ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ, Redmi K80 ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਜਿਸ ਵਿੱਚ 50-ਮੈਗਾਪਿਕਸਲ ਦਾ ਲਾਈਟ ਹੰਟਰ 800 ਪ੍ਰਾਇਮਰੀ ਕੈਮਰਾ OIS ਅਤੇ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਸ਼ਾਮਲ ਹੈ। K80 ਪ੍ਰੋ ਵਿੱਚ ਬੇਸ ਮਾਡਲ ਦੇ ਸਮਾਨ ਕੈਮਰਾ ਸੈੱਟਅੱਪ ਹੈ ਪਰ ਇਹ 2.5x ਆਪਟੀਕਲ ਜ਼ੂਮ ਦੇ ਨਾਲ ਤੀਜੇ 50-ਮੈਗਾਪਿਕਸਲ ਦੇ ਫਲੋਟਿੰਗ ਟੈਲੀਫੋਟੋ ਲੈਂਸ ਦੀ ਵਰਤੋਂ ਵੀ ਕਰਦਾ ਹੈ।