ਹੈਦਰਾਬਾਦ:ਐਲੋਨ ਮਸਕ ਦਾ ਪਲੇਟਫਾਰਮ X ਇੱਕ ਵਾਰ ਫਿਰ ਤਕਨੀਕੀ ਖਰਾਬੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਰਕੇ X ਦਾ ਵੈੱਬ ਵਰਜ਼ਨ ਡਾਊਨ ਹੋ ਗਿਆ ਹੈ। ਕੁਝ ਸਮੇਂ ਪਹਿਲਾ ਵੀ ਪਲੇਟਫਾਰਮ ਨੇ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕੀਤਾ ਸੀ, ਜਿਸਦੇ ਚਲਦਿਆਂ ਯੂਜ਼ਰਸ ਆਪਣੇ ਅਕਾਊਂਟ ਨੂੰ ਚੱਲਾ ਨਹੀਂ ਪਾ ਰਹੇ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਪਲੇਟਫਾਰਮ ਪਹਿਲਾ ਟਵਿੱਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਤੋਂ ਬਾਅਦ ਐਲੋਨ ਮਸਕ ਨੇ ਇਸ ਦਾ ਨਾਮ ਬਦਲ ਕੇ X ਰੱਖ ਦਿੱਤਾ ਸੀ।
ਫਿਲਹਾਲ, ਕੰਪਨੀ ਵੱਲੋ ਇਸ ਸਮੱਸਿਆ ਬਾਰੇ ਅਜੇ ਕੋਈ ਜਾਣਕਾਰੀ ਜਾਂ ਟਿੱਪਣੀ ਨਹੀਂ ਕੀਤੀ ਗਈ ਹੈ। ਹਾਲਾਂਕਿ, ਭਾਰਤ ਦੇ ਕੁਝ ਯੂਜ਼ਰਸ X ਦੇ ਡਾਊਨ ਹੋਣ ਨੂੰ ਲੈ ਕੇ ਸ਼ਿਕਾਇਤਾਂ ਕਰ ਰਹੇ ਹਨ। ਇਸ ਸਮੱਸਿਆ ਦਾ ਸਾਹਮਣਾ ਸਿਰਫ਼ ਭਾਰਤੀ ਯੂਜ਼ਰਸ ਨੂੰ ਹੀ ਕਰਨਾ ਪੈ ਰਿਹਾ ਹੈ, ਕਿਉਕਿ ਦੇਸ਼ ਦੇ ਹੋਰਨਾਂ ਯੂਜ਼ਰਸ ਵੱਲੋ ਕੋਈ ਰਿਪੋਰਟ ਨਹੀਂ ਕੀਤੀ ਗਈ ਹੈ।
ਸਿਰਫ਼ ਇਨ੍ਹਾਂ ਯੂਜ਼ਰਸ ਨੂੰ ਹੋ ਰਹੀ ਸਮੱਸਿਆ: ਯੂਜ਼ਰਸ ਦੀ ਮੰਨੀਏ, ਤਾਂ ਜਿਹੜੇ ਲੋਕ X ਦੇ ਵੈੱਬ ਵਰਜ਼ਨ ਦਾ ਇਸਤੇਮਾਲ ਕਰ ਰਹੇ ਹਨ, ਉਨ੍ਹਾਂ ਨੂੰ ਟਾਈਮਲਾਈਨ ਦੇਖਣ, ਟਵੀਟ ਪੋਸਟ ਕਰਨ ਅਤੇ ਟ੍ਰੈਡਿੰਗ ਟਾਪਿਕਸ ਬ੍ਰਾਊਜ਼ ਕਰਨ 'ਚ ਸਮੱਸਿਆ ਆ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਮੱਸਿਆ ਪਹਿਲੀ ਵਾਰ ਨਹੀਂ ਹੋਈ ਹੈ। ਕੁਝ ਦਿਨ ਪਹਿਲਾ ਵੀ ਯੂਜ਼ਰਸ ਨੇ ਇਸ ਸਮੱਸਿਆ ਬਾਰੇ ਰਿਪੋਰਟ ਕੀਤਾ ਸੀ। ਹਾਲਾਂਕਿ, ਇਸ ਵਾਰ ਮੋਬਾਈਲ ਯੂਜ਼ਰਸ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਆ ਰਹੀ ਹੈ। ਇਹ ਸਮੱਸਿਆ ਸਿਰਫ਼ ਵੈੱਬ ਵਰਜ਼ਨ 'ਚ ਦੇਖੀ ਜਾ ਰਹੀ ਹੈ।
ਯੂਜ਼ਰਸ ਨੇ ਕੀਤੀਆਂ ਸ਼ਿਕਾਇਤਾਂ: X ਡਾਊਨ ਹੋਣ ਤੋਂ ਬਾਅਦ ਕਈ ਯੂਜ਼ਰਸ ਸ਼ਿਕਾਇਤਾਂ ਕਰ ਰਹੇ ਹਨ। ਇੱਕ ਡਾਊਨਡਿਟੇਕਟਰ ਨਾਮ ਦੇ ਯੂਜ਼ਰਸ ਨੇ ਸ਼ਿਕਾਇਤ ਕਰਦੇ ਹੋਏ ਲਿਖਿਆ ਹੈ ਕਿ, "X ਦੁਪਹਿਰ 1.00 ਵਜੇ ਦੇ ਕਰੀਬ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਲਗਭਗ 150 ਯੂਜ਼ਰਸ ਨੂੰ X 'ਤੇ ਆਪਣਾ ਅਕਾਊਂਟ ਐਕਸੈਸ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ।" ਇੱਕ ਹੋਰ ਯੂਜ਼ਰ ਨੇ ਲਿਖਿਆ,"ਹਾਲਾਂਕਿ, ਆਊਟੇਜ ਦੇ ਸਹੀ ਕਾਰਨ ਤੋਂ ਅਸੀ ਅਣਜਾਣ ਹਾਂ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਕਸ ਨੂੰ ਅਜਿਹੀ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 13 ਅਪ੍ਰੈਲ ਨੂੰ ਵੀ ਟਵਿਟਰ ਵਿਸ਼ਵ ਪੱਧਰ 'ਤੇ ਡਾਊਨ ਸੀ।"