ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ 'Recently Online' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। WABetaInfo ਨੇ ਵਟਸਐਪ ਦੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। WABetaInfo ਨੇ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ 'Recently Online' ਕੰਟੈਕਟਸ ਵਾਲਾ ਸੈਕਸ਼ਨ ਦੇਖਿਆ ਜਾ ਸਕਦਾ ਹੈ। ਇਸ ਫੀਚਰ ਦਾ ਇਸਤੇਮਾਲ ਯੂਜ਼ਰਸ ਕੰਟੈਕਟਸ ਨੂੰ ਕਾਲ ਕਰਨ ਤੋਂ ਪਹਿਲਾ ਉਨ੍ਹਾਂ ਦੀ ਵਟਸਐਪ ਉਪਲਬਧਤਾ ਨੂੰ ਚੈੱਕ ਕਰਨ ਲਈ ਕਰ ਸਕਦੇ ਹਨ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Recently Online' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Recently Online Feature
WhatsApp Recently Online Feature: ਵਟਸਐਪ ਨੇ ਆਪਣੇ ਗ੍ਰਾਹਕਾਂ ਲਈ 'Recently Online' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।
Published : Apr 16, 2024, 12:35 PM IST
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Recently Online' ਫੀਚਰ: 'Recently Online' ਫੀਚਰ ਅਜੇ ਸਾਰੇ ਕੰਟੈਕਟਸ ਦੀ ਆਨਲਾਈਨ ਲਿਸਟ ਨੂੰ ਨਹੀਂ ਦਿਖਾਉਦਾ ਹੈ। ਇਸ 'ਚ ਯੂਜ਼ਰਸ ਨੂੰ ਅਜੇ ਸੀਮਿਤ ਕੰਟੈਕਟਸ ਦਾ ਹੀ Recently Online ਸਟੇਟਸ ਨਜ਼ਰ ਆ ਰਿਹਾ ਹੈ। WABetaInfo ਨੇ ਇਸ ਫੀਚਰ ਨੂੰ ਅਜੇ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਬੀਟਾ ਫਾਰ ਐਂਡਰਾਈਡ 2.24.9.14 'ਚ ਦੇਖਿਆ ਹੈ। ਕੰਪਨੀ 'Recently Online' ਫੀਚਰ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕਰ ਰਹੀ ਹੈ। ਬੀਟਾ ਟੈਸਟਿੰਗ ਹੋ ਜਾਣ ਤੋਂ ਬਾਅਦ ਇਸਨੂੰ ਗਲੋਬਲ ਯੂਜ਼ਰਸ ਲਈ ਵੀ ਪੇਸ਼ ਕਰ ਦਿੱਤਾ ਜਾਵੇਗਾ।
- ਵਟਸਐਪ ਵੈੱਬ ਯੂਜ਼ਰਸ ਨੂੰ ਜਲਦ ਮਿਲੇਗਾ 'ਸਾਈਡਬਾਰ' ਫੀਚਰ, ਬਦਲਿਆਂ ਨਜ਼ਰ ਆਵੇਗਾ ਲੁੱਕ - WhatsApp Sidebar Feature
- ਮੈਟਾ ਯੂਜ਼ਰਸ ਨੂੰ ਜਲਦ ਮਿਲੇਗਾ ਕਰਾਸ-ਪੋਸਟਿੰਗ ਦਾ ਵਿਕਲਪ, ਵਟਸਐਪ ਸਟੇਟਸ ਆਸਾਨੀ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਕਰ ਸਕੋਗੇ ਸ਼ੇਅਰ - WhatsApp cross posting Feature
- ਹੁਣ ਵਟਸਐਪ ਵੀ ਕਰ ਰਿਹਾ AI 'ਤੇ ਕੰਮ, ਭਾਰਤ 'ਚ ਟੈਸਟਿੰਗ ਸ਼ੁਰੂ, ਇਸ ਤਰ੍ਹਾਂ ਕਰ ਸਕੋਗੇ AI ਨਾਲ ਚੈਟ ਸ਼ੁਰੂ - WhatsApp AI
ਵਟਸਐਪ ਸਾਈਡਬਾਰ ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਵੈੱਬ ਯੂਜ਼ਰਸ ਲਈ ਸਾਈਡਬਾਰ ਫੀਚਰ ਲਿਆਉਣ ਦੀ ਤਿਆਰੀ 'ਚ ਹੈ। WabetaInfo ਦੀ ਨਵੀਂ ਰਿਪੋਰਟ ਅਨੁਸਾਰ, ਵਟਸਐਪ ਨੇ ਵੈੱਬ ਯੂਜ਼ਰਸ ਲਈ ਸਾਈਡਬਾਰ ਇੰਟਰਫੇਸ ਡਿਜ਼ਾਈਨ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਵਟਸਐਪ ਦੇ ਅਲੱਗ-ਅਲੱਗ ਫੀਚਰ ਜਿਵੇਂ ਕਿ ਚੈਟ, ਕਮਿਊਨਿਟੀ ਸਟੇਟਸ, ਡਾਉਨਲੋਡਸ, ਸਟਾਰ ਅਨਾਊਂਸਮੈਟ ਆਦਿ ਨੂੰ ਚੁਣਨ 'ਚ ਆਸਾਨੀ ਹੋਵੇਗੀ। ਇਸ ਨਵੇਂ ਫੀਚਰ ਨੂੰ ਕੁਝ ਯੂਜ਼ਰਸ ਲਈ ਪੇਸ਼ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋਰਨਾਂ ਯੂਜ਼ਰਸ ਲਈ ਵੀ ਪੇਸ਼ ਕਰ ਦਿੱਤਾ ਜਾਵੇਗਾ।