ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਫਾਈਲ ਸ਼ੇਅਰਿੰਗ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਐਂਡਰਾਈਡ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ। ਟੈਸਟਿੰਗ ਤੋਂ ਬਾਅਦ ਇਸ ਫੀਚਰ ਨੂੰ ਆਉਣ ਵਾਲੇ ਸਮੇਂ 'ਚ ਸਾਰੇ ਯੂਜ਼ਰਸ ਲਈ ਲਾਈਵ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਲੋਕਾਂ ਨੂੰ ਫਾਈਲ ਟ੍ਰਾਂਸਫਰ ਕਰ ਸਕੋਗੇ। ਇਸ ਲਈ ਤੁਹਾਨੂੰ ਐਪ 'ਚ ਸ਼ੇਅਰ ਫਾਈਲਸ ਦਾ ਆਪਸ਼ਨ ਮਿਲੇਗਾ, ਜਿਸਦੇ ਅੰਦਰ 'People nearby' ਦਾ ਆਪਸ਼ਨ ਮਿਲੇਗਾ।
ਵਟਸਐਪ ਯੂਜ਼ਰਸ ਨੂੰ ਮਿਲੇਗਾ ਫਾਈਲ ਸ਼ੇਅਰਿੰਗ ਫੀਚਰ:ਫਾਈਲ ਟ੍ਰਾਂਸਫਰ ਕਰਨ ਲਈ ਯੂਜ਼ਰਸ ਨੂੰ 'People nearby' ਦੇ ਆਪਸ਼ਨ ਨੂੰ ਆਨ ਰੱਖਣਾ ਹੋਵੇਗਾ। ਫਾਈਲ ਚੁਣਨ ਤੋਂ ਬਾਅਦ ਸਾਹਮਣੇ ਵਾਲੇ ਯੂਜ਼ਰ ਦੇ ਮੋਬਾਈਲ 'ਚ ਇੱਕ ਬੇਨਤੀ ਆਵੇਗੀ, ਜੋ ਉਸਨੂੰ ਉਦੋ ਮਿਲੇਗੀ, ਜਦੋ ਉਹ ਆਪਣੇ ਫੋਨ ਨੂੰ ਸ਼ੇਕ ਕਰਨਗੇ। ਬੇਨਤੀ ਐਕਸੈਪਟ ਕਰਦੇ ਹੀ ਫਾਈਲ ਟ੍ਰਾਂਸਫਰ ਹੋਣ ਲੱਗੇਗੀ। ਫਿਲਹਾਲ, ਇਹ ਫੀਚਰ ਬੀਟਾ ਸਟੇਜ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੁਹਾਨੂੰ ਫਾਈਲ ਟ੍ਰਾਂਸਫਰ ਕਰਦੇ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਕਿ ਇਹ ਫੀਚਰ ਅਜੇ ਟੈਸਟਿੰਗ 'ਚ ਹੈ।