ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ AI ਐਡੀਟਿੰਗ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਨੂੰ ਹਾਲ ਹੀ ਵਿੱਚ ਐਂਡਰਾਈਡ ਬੀਟਾ 2.24.7.13 ਵਰਜ਼ਨ ਦੇ ਨਾਲ ਦੇਖਿਆ ਗਿਆ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਵਟਸਐਪ 'ਤੇ AI ਦੇ ਰਾਹੀ ਤਸਵੀਰਾਂ ਨੂੰ ਐਡਿਟ ਕਰ ਸਕਣਗੇ। WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਅਨੁਸਾਰ, ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਅਗਲੇ ਕੁਝ ਮਹੀਨਿਆਂ 'ਚ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ AI ਐਡੀਟਿੰਗ ਫੀਚਰ, ਹੁਣ ਤਸਵੀਰਾਂ ਨੂੰ ਐਡਿਟ ਕਰਨਾ ਹੋਵੇਗਾ ਆਸਾਨ - WhatsApp AI Editing Feature - WHATSAPP AI EDITING FEATURE
WhatsApp AI Editing Feature: ਵਟਸਐਪ ਯੂਜ਼ਰਸ ਲਈ ਜਲਦ ਹੀ AI ਐਡੀਟਿੰਗ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਤਸਵੀਰਾਂ 'ਚ ਕ੍ਰਿਏਟਿਵ ਇਫੈਕਟ ਪਾ ਸਕਣਗੇ। ਕਿਹਾ ਜਾ ਰਿਹਾ ਹੈ ਕਿ ਵਟਸਐਪ 'ਤੇ HD ਆਈਕਨ ਦੇ ਕੋਲ੍ਹ ਐਡੀਟਰ ਦਾ ਆਪਸ਼ਨ ਮਿਲੇਗਾ।
Published : Mar 24, 2024, 5:16 PM IST
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ AI ਐਡੀਟਿੰਗ ਫੀਚਰ: ਵਟਸਐਪ ਯੂਜ਼ਰਸ ਲਈ ਜਲਦ ਹੀ AI ਐਡੀਟਿੰਗ ਫੀਚਰ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੀਚਰ ਰਾਹੀ ਯੂਜ਼ਰਸ ਤਸਵੀਰਾਂ 'ਚ ਕ੍ਰਿਏਟਿਵ ਇਫੈਕਟ ਪਾ ਸਕਣਗੇ। ਮਿਲੀ ਜਾਣਕਾਰੀ ਅਨੁਸਾਰ, ਵਟਸਐਪ 'ਤੇ Backdrop, Restyle ਅਤੇ Expand ਵਰਗੇ ਤਿੰਨ ਫੀਚਰ ਮਿਲਣਗੇ। ਕਿਹਾ ਜਾ ਰਿਹਾ ਹੈ ਕਿ ਵਟਸਐਪ 'ਤੇ HD ਆਈਕਨ ਦੇ ਕੋਲ੍ਹ Drawing ਐਡਿਟਰ ਦਾ ਆਪਸ਼ਨ ਮਿਲੇਗਾ, ਜਿੱਥੋ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰ ਸਕਣਗੇ।
ਇਸ ਤਰ੍ਹਾਂ ਐਡਿਟ ਕਰ ਸਕੋਗੇ ਤਸਵੀਰਾਂ: Backdrop ਫੀਚਰ ਤਸਵੀਰਾਂ 'ਚ ਬੈਕਗ੍ਰਾਉਂਡ ਬਦਲਣ ਦੀ ਆਗਿਆ ਦਿੰਦਾ ਹੈ। ਇਸ ਨਾਲ ਤਸਵੀਰਾਂ 'ਚ ਅਲੱਗ ਟਚ ਆਵੇਗਾ, ਜਦਕਿ Restyle ਦੇ ਰਾਹੀ ਯੂਜ਼ਰਸ ਤਸਵੀਰਾਂ ਨੂੰ ਆਰਟਿਸਟਿਕ ਲੁੱਕ ਦੇ ਸਕਣਗੇ ਅਤੇ Expand ਫੀਚਰ ਤਸਵੀਰਾਂ ਨੂੰ ਆਪਣੇ ਹਿਸਾਬ ਨਾਲ ਸਾਈਜ਼ ਮੈਨੇਜ ਕਰਨ ਦੀ ਆਗਿਆ ਦੇਵੇਗਾ। ਇਸ ਤਰ੍ਹਾਂ ਤੁਸੀਂ ਤਸਵੀਰਾਂ ਨੂੰ ਹੋਰ ਵੀ ਕ੍ਰਿਏਟਿਵ ਬਣਾ ਸਕੋਗੇ।