ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਕਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਪਰ ਕਈ ਲੋਕ ਇਸ ਐਪ ਦਾ ਗਲਤ ਤਰੀਕੇ ਨਾਲ ਇਸਤੇਮਾਲ ਵੀ ਕਰਦੇ ਹਨ। ਅਜਿਹੇ ਲੋਕਾਂ ਤੋਂ ਦੂਜੇ ਯੂਜ਼ਰਸ ਨੂੰ ਬਚਾਉਣ ਲਈ ਕੰਪਨੀ ਕਈ ਅਕਾਊਂਟਸ ਖਿਲਾਫ਼ ਐਕਸ਼ਨ ਵੀ ਲੈਂਦੀ ਹੈ। ਹੁਣ ਵਟਸਐਪ ਨੇ ਇੱਕ ਹੋਰ ਵੱਡਾ ਐਕਸ਼ਨ ਲਿਆ ਹੈ। ਵਟਸਐਪ ਨੇ 76 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਅਨੁਸਾਰ, ਵਟਸਐਪ ਨੇ ਨਵੇਂ IT ਰੂਲ 2021 ਦੇ ਤਹਿਤ ਆਪਣੀ ਪਾਲਣਾ ਰਿਪੋਰਟ ਜਾਰੀ ਕੀਤੀ ਹੈ, ਜਿਸ 'ਚ ਭਾਰਤੀ ਯੂਜ਼ਰਸ ਦੇ ਅਕਾਊਂਟਸ 'ਤੇ ਐਕਸ਼ਨ ਦੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਵਟਸਐਪ ਨੇ ਕਿਹਾ ਕਿ 1 ਤੋਂ 29 ਫਰਵਰੀ ਦੇ ਵਿਚਕਾਰ ਉਨ੍ਹਾਂ ਨੇ 7,628,000 ਵਟਸਐਪ ਅਕਾਊਂਟਸ 'ਤੇ ਬੈਨ ਲਗਾ ਦਿੱਤਾ ਹੈ ਅਤੇ ਇਨ੍ਹਾਂ 'ਚੋ 1,424,000 ਅਕਾਊਂਟਸ 'ਤੇ ਸਰਗਰਮੀ ਨਾਲ ਪਾਬੰਧੀ ਲਗਾਈ ਗਈ ਹੈ।
ਵਟਸਐਪ ਨੇ ਲਿਆ ਵੱਡਾ ਐਕਸ਼ਨ, 75 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਕੀਤਾ ਬੈਨ - 75 lakh WhatsApp accounts banned
WhatsApp Latest News: ਵਟਸਐਪ ਨੇ ਫਰਵਰੀ ਮਹੀਨੇ ਦੇ 76 ਲੱਖ ਤੋਂ ਜ਼ਿਆਦਾ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਵਟਸਐਪ ਨੇ ਕਿਹਾ ਕਿ 1 ਤੋਂ 29 ਫਰਵਰੀ ਦੇ ਵਿਚਕਾਰ ਉਨ੍ਹਾਂ ਨੇ 7,628,000 ਵਟਸਐਪ ਅਕਾਊਂਟ ਨੂੰ ਬੈਨ ਕੀਤਾ ਹੈ ਅਤੇ ਇਨ੍ਹਾਂ 'ਚੋ 1,424,000 ਅਕਾਊਂਟਸ 'ਤੇ ਸਰਗਰਮੀ ਨਾਲ ਪਾਬੰਦੀ ਲਗਾਈ ਗਈ ਹੈ।
Published : Apr 3, 2024, 9:57 AM IST
ਵਟਸਐਪ ਨੂੰ ਮਿਲੀਆ ਸ਼ਿਕਾਇਤਾਂ: ਵਟਸਐਪ ਦੇ 500 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ। ਇਸ ਐਪ ਨੂੰ ਫਰਵਰੀ ਮਹੀਨੇ ਦੇਸ਼ 'ਚ ਰਿਕਾਰਡ 16,618 ਸ਼ਿਕਾਇਤਾਂ ਮਿਲੀਆ ਸੀ। ਵਟਸਐਪ ਨੇ ਕਿਹਾ ਕਿ ਅਸੀ ਮਿਲੀਆ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦੇ ਹਾਂ। ਕਿਸੇ ਅਕਾਊਂਟ 'ਤੇ ਕਾਰਵਾਈ ਉਸ ਸਮੇਂ ਕੀਤੀ ਜਾਂਦੀ ਹੈ, ਜਦੋ ਕਿਸੇ ਸ਼ਿਕਾਇਤ ਦੇ ਨਤੀਜੇ ਵਜੋ ਕਿਸੇ ਅਕਾਊਂਟ 'ਤੇ ਬੈਨ ਲਗਾ ਦਿੱਤਾ ਜਾਂਦਾ ਹੈ ਜਾਂ ਪਹਿਲਾਂ ਤੋਂ ਪਾਬੰਦੀਸ਼ੁਦਾ ਅਕਾਊਂਟ ਨੂੰ ਮੁੜ-ਬਹਾਲ ਕੀਤਾ ਜਾਂਦਾ ਹੈ।
- ਗੂਗਲ ਬੰਦ ਕਰਨ ਜਾ ਰਿਹਾ ਆਪਣੀ ਇਹ ਸੁਵਿਧਾ, ਪਹਿਲਾ ਹੀ ਜ਼ਰੂਰੀ ਡਾਟਾ ਕਰ ਲਓ ਟ੍ਰਾਂਸਫਰ - Google Podcast
- ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਮਿਲੇਗਾ Blend ਫੀਚਰ, ਜਾਣੋ ਕੀ ਹੋਵੇਗਾ ਖਾਸ - Instagram Blend Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਲਿੰਕਡ ਡਿਵਾਈਸਾਂ 'ਚ ਵੀ ਚੈਟ ਪੜ੍ਹਨ ਲਈ ਦੇਣਾ ਹੋਵੇਗਾ Secret ਕੋਡ - WhatsApp New Feature
ਇਸ ਕਰਕੇ ਬੈਨ ਕੀਤੇ ਜਾਂਦੇ ਨੇ ਅਕਾਊਂਟ:ਵਟਸਐਪ ਉਨ੍ਹਾਂ ਅਕਾਊਂਟਸ ਨੂੰ ਬੈਨ ਕਰਦੀ ਹੈ, ਜੋ ਕੰਪਨੀ ਦੇ ਨਿਯਮਾਂ ਅਤੇ ਸ਼ਰਤਾਂ ਦੇ ਵਿਰੁੱਧ ਪਲੇਟਫਾਰਮ 'ਤੇ ਐਕਟਿਵ ਹੁੰਦੇ ਹਨ। ਵਟਸਐਪ 'ਤੇ ਅਸ਼ਲੀਲ, ਗੈਰ ਕਾਨੂੰਨੀ, ਮਾਣਹਾਨੀ, ਧਮਕੀ, ਨਫ਼ਰਤ ਜਾਂ ਹੋਰ ਗਲਤ ਕੰਮ ਤੁਸੀਂ ਕਰਦੇ ਹੋ, ਤਾਂ ਕੰਪਨੀ ਤੁਹਾਡਾ ਅਕਾਊਂਟ ਬੈਨ ਕਰ ਸਕਦੀ ਹੈ।