ਹੈਦਰਾਬਾਦ: Vivo ਨੇ ਆਪਣੇ ਗ੍ਰਾਹਕਾਂ ਨੂੰ ਇੱਕ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਆਪਣੇ ਦੋ ਸਮਾਰਟਫੋਨ Vivo Y27 ਅਤੇ Vivo T2 5G ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਇਨ੍ਹਾਂ ਸਮਾਰਟਫੋਨਾਂ 'ਚ ਸ਼ਾਨਦਾਰ ਫੀਚਰਸ ਮਿਲਦੇ ਹਨ। ਕੀਮਤਾਂ 'ਚ ਕਟੌਤੀ ਹੋਣ ਤੋਂ ਬਾਅਦ ਤੁਸੀਂ ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕੋਗੇ।
Vivo Y27 ਸਮਾਰਟਫੋਨ ਦੀ ਨਵੀਂ ਕੀਮਤ: Vivo Y27 ਸਮਾਰਟਫੋਨ ਨੂੰ ਤੁਸੀਂ ਕਟੌਤੀ ਤੋਂ ਬਾਅਦ 11,999 ਰੁਪਏ 'ਚ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਅਸਲੀ ਕੀਮਤ 14,999 ਰੁਪਏ ਹੈ। ਹੁਣ ਤੁਸੀਂ ਇਸ ਸਮਾਰਟਫੋਨ ਨੂੰ 3,000 ਰੁਪਏ ਸਸਤੇ 'ਚ ਖਰੀਦ ਸਕੋਗੇ।
Vivo Y27 ਸਮਾਰਟਫੋਨ 'ਤੇ ਮਿਲਣਗੇ ਆਫ਼ਰਸ: Vivo Y27 ਸਮਾਰਟਫੋਨ ਖਰੀਦਦੇ ਸਮੇਂ SBI, Yes ਬੈਂਕ, IDFC First ਬੈਂਕ, Bank of Baroda, DBS ਬੈਂਕ, Federal ਬੈਂਕ ਅਤੇ IndusInd ਬੈਂਕ ਦਾ ਇਸਤੇਮਾਲ ਕਰਕੇ ਕਈ ਲਾਭਾਂ ਦੇ ਨਾਲ ਤੁਸੀਂ 1,000 ਰੁਪਏ ਤੱਕ ਦਾ ਕੈਸ਼ਬੈਕ ਲੈ ਸਕਦੇ ਹੋ। ਇਸ ਸਮਾਰਟਫੋਨ ਦੀ ਨਵੀਂ ਕੀਮਤ ਅੱਜ ਤੋਂ ਫਲਿੱਪਕਾਰਟ, ਵੀਵੋ ਇੰਡੀਆ ਈ-ਸਟੋਰ ਅਤੇ ਸਾਰੇ ਪਾਰਟਨਰ ਰਿਟੇਲ ਸਟੋਰ 'ਤੇ ਲਾਗੂ ਹੋ ਜਾਣਗੀਆਂ।
Vivo Y27 ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Vivo Y27 ਸਮਾਰਟਫੋਨ 'ਚ 6.64 ਇੰਚ ਦੀ ਫੁੱਲ HD+ਸਨਲਾਈਟ ਡਿਸਪਲੇ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਦਾ ਦੋਹਰਾ ਰਿਅਰ ਕੈਮਰਾ ਅਤੇ ਸੈਲਫ਼ੀ ਲਈ 8MP ਦਾ ਲੈਂਸ ਮਿਲਦਾ ਹੈ। Vivo Y27 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 144Hz ਦੇ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ ਬਲੈਕ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Vivo T2 5G ਸਮਾਰਟਫੋਨ ਦੀ ਨਵੀਂ ਕੀਮਤ: Vivo T2 5G ਸਮਾਰਟਫੋਨ ਦੀਆਂ ਕੀਮਤਾਂ 'ਚ ਵੀ ਕਟੌਤੀ ਕਰ ਦਿੱਤੀ ਗਈ ਹੈ। ਇਸ ਸਮਾਰਟਫੋਨ ਦੇ 6GB+128GB ਵਾਲੇ ਮਾਡਲ ਦੀ ਅਸਲੀ ਕੀਮਤ 16,999 ਰੁਪਏ ਅਤੇ 8GB+128GB ਦੀ ਅਸਲੀ ਕੀਮਤ 18,999 ਰੁਪਏ ਹੈ, ਪਰ ਹੁਣ ਕਟੌਤੀ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਦੇ 6GB+128GB ਵਾਲੇ ਮਾਡਲ ਨੂੰ 15,999 ਰੁਪਏ ਅਤੇ 8GB+128GB ਨੂੰ 17,999 ਰੁਪਏ 'ਚ ਖਰੀਦ ਸਕੋਗੇ। ਇਸ ਸਮਾਰਟਫੋਨ ਦੀਆਂ ਨਵੀਆਂ ਕੀਮਤਾਂ ਅੱਜ ਫਲਿੱਪਕਾਰਟ ਅਤੇ ਵੀਵੋ ਇੰਡੀਆਂ ਈ-ਸਟੋਰ 'ਤੇ ਲਾਗੂ ਹੋਣਗੀਆਂ।
Vivo T2 5G ਸਮਾਰਟਫੋਨ ਦੇ ਫੀਚਰਸ:Vivo T2 5G ਸਮਾਰਟਫੋਨ 'ਚ 6.38 ਇੰਚ ਦੀ AMOLED ਡਿਸਪਲੇ ਮਿਲਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 64MP ਦਾ ਪ੍ਰਾਈਮਰੀ ਕੈਮਰਾ ਅਤੇ ਸੈਲਫ਼ੀ ਲਈ 16MP ਦਾ ਲੈਂਸ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 44 ਵਾਟ ਦੀ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ।