ਹੈਦਰਾਬਾਦ: Vivo ਆਪਣੇ ਗ੍ਰਾਹਕਾਂ ਲਈ ਜਲਦ ਹੀ Vivo X100 ਸੀਰੀਜ਼ ਨੂੰ ਲਾਂਚ ਕਰੇਗਾ। ਇਸ ਸੀਰੀਜ਼ 'ਚ Vivo X100 ਅਲਟ੍ਰਾ, Vivo X100s Pro ਅਤੇ Vivo X100s ਸਮਾਰਟਫੋਨ ਸ਼ਾਮਲ ਹੋਣਗੇ। ਇਹ ਫੋਨ ਚੀਨ ਚ ਲਾਂਚ ਕੀਤੇ ਜਾ ਰਹੇ ਹਨ। ਹੁਣ ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਵੀ ਕਰ ਦਿੱਤਾ ਹੈ। Vivo X100 ਸੀਰੀਜ਼ 13 ਮਈ ਨੂੰ ਲਾਂਚ ਕੀਤੀ ਜਾ ਰਹੀ ਹੈ। ਲਾਂਚਿੰਗ ਤੋਂ ਪਹਿਲਾ ਇੱਕ ਟਿਪਸਟਰ ਨੇ ਇਸ ਸੀਰੀਜ਼ ਦੀ ਕੀਮਤ ਦਾ ਵੀ ਖੁਲਾਸਾ ਕਰ ਦਿੱਤਾ ਹੈ।
Vivo X100 ਅਲਟ੍ਰਾ ਦੀ ਕੀਮਤ ਹੋਈ ਲੀਕ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Vivo X100 ਅਲਟ੍ਰਾ ਦੇ 16GB ਰੈਮ ਅਤੇ 1TB ਸਟੋਰੇਜ ਵਾਲੇ ਮਾਡਲ ਦੀ ਕੀਮਤ 98,481 ਰੁਪਏ, 16GB+256GB ਵਾਲੇ ਮਾਡਲ ਦੀ ਕੀਮਤ 66,797 ਰੁਪਏ, ਜਦਕਿ 12GB+256GB ਦੀ ਕੀਮਤ 77,617 ਰੁਪਏ ਹੋ ਸਕਦੀ ਹੈ। ਇਸ ਫੋਨ ਦੀ ਪਹਿਲੀ ਸੇਲ 28 ਮਈ ਤੋਂ ਸ਼ੁਰੂ ਹੋਵੇਗੀ।
Vivo X100s ਪ੍ਰੋ ਦੀ ਕੀਮਤ ਲੀਕ: ਜੇਕਰ Vivo X100s ਪ੍ਰੋ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ Vivo X100 ਅਲਟ੍ਰਾ ਤੋਂ ਥੋੜ੍ਹੀ ਘੱਟ ਹੋ ਸਕਦੀ ਹੈ। Vivo X100s ਪ੍ਰੋ ਸਮਾਰਟਫੋਨ ਦੇ 16GB+1TB ਸਟੋਰੇਜ ਵਾਲੇ ਮਾਡਲ ਦੀ ਕੀਮਤ 71,775 ਰੁਪਏ, ਜਦਕਿ 16GB+512GB ਦੀ ਕੀਮਤ 64,680 ਰੁਪਏ ਹੋਵੇਗੀ।
Vivo X100s ਦੀ ਕੀਮਤ:Vivo X100s ਦੇ 16GB+1TB ਵਾਲੇ ਮਾਡਲ ਦੀ ਕੀਮਤ 60,000 ਰੁਪਏ, ਜਦਕਿ 16GB+512GB ਦੀ ਕੀਮਤ 54,200 ਅਤੇ 16GB+256GB ਦੀ ਕੀਮਤ 50,900 ਰੁਪਏ ਹੋਵੇਗੀ।
Vivo X100 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.78 ਇੰਚ ਦੀ 1.5K 8T LTPO OLED ਫਲੈਟ ਸਕ੍ਰੀਨ ਅਤੇ ਫਲੈਟ ਮੇਟਲ ਫ੍ਰੇਮ ਦੇ ਨਾਲ ਗਲਾਸ ਬੈਕ ਫੀਚਰ ਵੀ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ Vivo X100 ਅਲਟ੍ਰਾ 'ਚ ਸਨੈਪਡ੍ਰੈਗਨ 8 ਜੇਨ 3 SoC ਚਿਪਸੈੱਟ ਮਿਲ ਸਕਦੀ ਹੈ, ਜਦਕਿ Vivo X100s 'ਚ Dimension 9300+SoC ਚਿਪਸੈੱਟ ਦਿੱਤੀ ਜਾ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 200MP ਸੂਪਰ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸ ਸੀਰੀਜ਼ ਦੇ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।