ਹੈਦਰਾਬਾਦ: Truecaller ਦਾ ਇਸਤੇਮਾਲ ਦੁਨੀਆਂ ਭਰ 'ਚ ਕਈ ਯੂਜ਼ਰਸ ਕਰਦੇ ਹਨ। ਹੁਣ Truecaller ਨੇ ਆਪਣੇ ਭਾਰਤੀ ਗ੍ਰਾਹਕਾਂ ਲਈ ਨਵੀਂ ਸੁਵਿਧਾ ਪੇਸ਼ ਕੀਤੀ ਹੈ। ਇਹ ਸੁਵਿਧਾ ਸਬਸਕ੍ਰਿਪਸ਼ਨ 'ਤੇ ਆਧਾਰਿਤ ਯੋਜਨਾ ਹੈ। ਇਸ ਯੋਜਨਾ ਦੀ ਮਦਦ ਨਾਲ ਮੋਬਾਈਲ ਸਕੈਮ ਦੇ ਕਾਰਨ ਹੋਣ ਵਾਲੇ ਵਿੱਤੀ ਨੁਕਸਾਨ ਤੋਂ ਪ੍ਰੀਮੀਅਮ ਮੈਬਰਾਂ ਨੂੰ ਸੁਰੱਖਿਆ ਮਿਲੇਗੀ।
ਇਨ੍ਹਾਂ ਯੂਜ਼ਰਸ ਨੂੰ ਮਿਲੇਗੀ Truecaller ਦੀ ਬੀਮਾ ਯੋਜਨਾ: ਇਹ ਸੁਵਿਧਾ ਭਾਰਤ 'ਚ ਸਿਰਫ਼ ਐਂਡਰਾਈਡ ਅਤੇ iOS ਯੂਜ਼ਰਸ ਨੂੰ ਹੀ ਮਿਲੇਗੀ। ਆਉਣ ਵਾਲੇ ਸਮੇਂ 'ਚ ਇਸਦਾ ਹੋਰ ਵਿਸਥਾਰ ਕੀਤਾ ਜਾਵੇਗਾ। ਇਹ ਕਦਮ Truecaller ਦੇ AI ਕਾਲ ਸਕੈਨਰ ਫੀਚਰ ਦੇ ਰੋਲਆਊਟ ਹੋਣ ਦੇ ਨਾਲ ਚੁੱਕਿਆ ਗਿਆ ਹੈ। ਕੰਪਨੀ ਨੇ ਇਸ ਸੁਵਿਧਾ ਨੂੰ ਵਿੱਤੀ ਸੁਰੱਖਿਆ ਦੇਣ ਲਈ ਇੱਕ ਭਾਰਤੀ ਬੀਮਾ ਪ੍ਰੋਵਾਈਡਰ HDFC Ergo ਦੇ ਨਾਲ ਪਾਰਟਨਰਸ਼ਿਪ ਕੀਤੀ ਹੈ।
Truecaller ਦੀ ਬੀਮਾ ਯੋਜਨਾ ਦਾ ਉਦੇਸ਼: Truecaller ਨੇ ਇੱਕ ਪ੍ਰੈਸ ਰਿਲੀਜ਼ ਦੇ ਰਾਹੀ ਇਸ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ Truecaller Fraud Insurance ਸ਼ੁਰੂ 'ਚ ਭਾਰਤ ਦੇ ਸਾਰੇ ਪ੍ਰੀਮੀਅਮ ਗ੍ਰਾਹਕ iOS ਅਤੇ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਯੂਜ਼ਰਸ ਲਈ ਔਨਲਾਈਨ ਧੋਖਾਧੜੀ ਦੀਆਂ ਕੋਸ਼ਿਸ਼ਾਂ ਖਿਲਾਫ਼ ਸੁਰੱਖਿਆ ਨੂੰ ਮਜ਼ਬੂਤ ਬਣਾਉਣਾ ਹੈ।
Truecaller ਦੀ ਇਹ ਬੀਮਾ ਯੋਜਨਾ HDFC Ergo ਦੇ ਨਾਲ ਸਹਿਯੋਗ ਰਾਹੀ ਹੀ ਸੰਭਵ ਹੋਈ ਹੈ। ਦੱਸ ਦਈਏ ਕਿ ਮੋਬਾਈਲ ਸਕੈਮ ਕਾਰਨ ਹੋਏ ਵਿੱਤੀ ਨੁਕਸਾਨ ਲਈ ਯੂਜ਼ਰਸ 10,000 ਰੁਪਏ ਤੱਕ ਦੀ ਕਵਰੇਜ ਪ੍ਰਾਪਤ ਕਰ ਸਕਦੇ ਹਨ। ਇਹ ਬੀਮਾ ਆਸਾਨੀ ਨਾਲ Truecaller ਐਪ ਵਿੱਚ ਏਕੀਕ੍ਰਿਤ ਹੈ। ਇੱਕ ਵਾਰ ਜਦੋਂ ਤੁਸੀਂ ਔਪਟ-ਇਨ ਕਰਦੇ ਹੋ, ਤਾਂ ਇਸਨੂੰ ਆਸਾਨੀ ਨਾਲ ਐਕਸੈਸ ਕੀਤਾ ਜਾ ਸਕਦਾ ਹੈ। ਫਿਲਹਾਲ, ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਤੁਹਾਨੂੰ ਬੀਮੇ ਲਈ ਦਾਅਵਾ ਕਰਨ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੋਵੇਗੀ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Truecaller ਫਰਾਡ ਇੰਸ਼ੋਰੈਂਸ ਸਾਰੇ ਯੂਜ਼ਰਸ ਲਈ ਉਪਲਬਧ ਨਹੀਂ ਹੈ। ਇਹ ਅਜੇ ਸਿਰਫ਼ ਪ੍ਰੀਮੀਅਮ ਗ੍ਰਾਹਕਾਂ ਤੱਕ ਹੀ ਸੀਮਿਤ ਹੈ, ਜਿਸ ਵਿੱਚ ਸਾਲਾਨਾ ਯੋਜਨਾਵਾਂ ਵਾਲੇ ਗ੍ਰਾਹਕ ਸ਼ਾਮਲ ਹਨ। ਗੈਰ-ਸਲਾਨਾ ਪ੍ਰੀਮੀਅਮ ਯੋਜਨਾਵਾਂ ਵਾਲੇ ਯੂਜ਼ਰਸ ਨੂੰ ਬੀਮੇ ਤੱਕ ਪਹੁੰਚ ਕਰਨ ਲਈ ਇੱਕ ਅਪਗ੍ਰੇਡ ਵਿਕਲਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਕੁਝ ਪ੍ਰੀਮੀਅਮ ਪਲੈਨ ਧਾਰਕਾਂ ਨੂੰ ਮੁਫਤ ਕਵਰੇਜ ਮਿਲੇਗੀ। Truecaller ਪਰਿਵਾਰਕ ਗ੍ਰਾਹਕ ਆਪਣੇ ਪਲੈਨ ਰਾਹੀ ਸਾਰੇ ਮੈਂਬਰਾਂ ਦੀ ਸੁਰੱਖਿਆ ਦਾ ਆਨੰਦ ਲੈ ਸਕਦੇ ਹਨ।