ਹੈਦਰਾਬਾਦ:ਅੱਜ ਕੱਲ੍ਹ TikTok ਚਰਚਾ ਦਾ ਵਿਸ਼ਾ ਬਣਇਆ ਹੋਇਆ ਹੈ। ਹੁਣ TikTok ਅਤੇ ਉਸਦੀ ਕੰਪਨੀ ByteDance ਅਮਰੀਕੀ ਕਾਨੂੰਨ ਖਿਲਾਫ਼ ਲੜ ਰਹੇ ਹਨ। ਦੱਸ ਦਈਏ ਕਿ ਕੰਪਨੀ ਨੂੰ ਮਸ਼ਹੂਰ ਵੀਡੀਓ ਐਪ ਨੂੰ ਵੇਚਣ ਜਾਂ ਪੂਰੀ ਤਰ੍ਹਾਂ ਨਾਲ ਬੰਦ ਕਈ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੁਣ ਕੰਪਨੀ ਨੇ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਕਾਨੂੰਨ ਅਮਰੀਕੀ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਬਿਡੇਨ ਨੇ ਅਪ੍ਰੈਲ 'ਚ ਇੱਕ ਕਾਨੂੰਨ 'ਤੇ ਦਸਤਖਤ ਕੀਤੇ ਸੀ, ਜਿਸ 'ਚ ByteDance ਨੂੰ TikTok ਨੂੰ ਵੇਚਣ ਜਾਂ ਬੈਨ ਲਗਾਉਣ ਲਈ ਜਨਵਰੀ 2025 ਤੱਕ ਦਾ ਸਮੇਂ ਦਿੱਤਾ ਸੀ।
2020 ਤੋਂ ਚੱਲ ਰਿਹਾ ਮਾਮਲਾ:ਇਹ ਮਾਮਲਾ ਸਾਲ 2020 ਤੋਂ ਚੱਲ ਰਿਹਾ ਹੈ। ਇਸ ਤੋਂ ਪਹਿਲਾ ਰਾਸ਼ਟਰੀ ਸੁਰੱਖਿਆ ਲਈ ਖਤਰੇ ਦਾ ਹਵਾਲਾ ਦਿੰਦੇ ਹੋਏ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਣਜ ਵਿਭਾਗ ਨੇ ਵੀ 2020 ਵਿੱਚ ਐਪ ਸਟੋਰ ਤੋਂ ਇਸ ਐਪ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸਦੇ ਨਾਲ ਹੀ, ਅਮਰੀਕੀਆਂ ਅਤੇ TikTok ਦੀ ਚੀਨੀ ਕੰਪਨੀ ByteDance ਦੇ ਵਿਚਕਾਰ ਲੈਣਦੇਣ ਨੂੰ ਗੈਰਕਾਨੂੰਨੀ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਅਮਰੀਕੀ ਅਦਾਲਤ ਦੀ ਇਹ ਕੋਸ਼ਿਸ਼ ਅਸਫ਼ਲ ਰਹੀ ਸੀ।