ਹੈਦਰਾਬਾਦ:Xiaomi ਨੇ ਆਪਣੇ ਗ੍ਰਾਹਕਾਂ ਲਈ ਅੱਜ Xiaomi 14 ਸੀਰੀਜ਼ ਦੀ ਪਹਿਲੀ ਸੇਲ ਨੂੰ ਲਾਈਵ ਕਰ ਦਿੱਤਾ ਹੈ। Xiaomi 14 ਸੀਰੀਜ਼ 'ਚ Xiaomi 14 ਅਤੇ Xiaomi 14 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਪਾਵਰਫੁੱਲ ਪ੍ਰਦਰਸ਼ਨ ਅਤੇ ਸ਼ਾਨਦਾਰ ਕੈਮਰੇ ਵਾਲਾ ਸਮਾਰਟਫੋਨ ਖਰੀਦਣ ਵਾਲੇ ਯੂਜ਼ਰਸ ਲਈ ਇਹ ਸੀਰੀਜ਼ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Xiaomi 14 ਸੀਰੀਜ਼ ਦੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਚੁੱਕੀ ਹੈ। ਇਹ ਸੀਰੀਜ਼ mi.com, Xiaomi ਦੇ ਰਿਟੇਲ ਸਟੋਰਾਂ, ਫਲਿੱਪਕਾਰਟ ਅਤੇ ਐਮਾਜ਼ਾਨ 'ਤੇ ਉਪਲਬਧ ਕਰਵਾਈ ਜਾਵੇਗੀ।
Xiaomi 14 ਸੀਰੀਜ਼ 'ਤੇ ਮਿਲਣਗੇ ਆਫ਼ਰਸ: Xiaomi 14 ਸੀਰੀਜ਼ ਖਰੀਦਣ ਵਾਲੇ ਯੂਜ਼ਰਸ ਨੂੰ ਕਈ ਸ਼ਾਨਦਾਰ ਆਫ਼ਰਸ ਵੀ ਮਿਲਣਗੇ। ICICI ਕ੍ਰੇਡਿਟ ਅਤੇ ਡੇਬਿਟ ਕਾਰਡ ਤੋਂ ਭੁਗਤਾਨ ਕਰਨ ਵਾਲੇ ਗ੍ਰਾਹਕਾਂ ਨੂੰ 5,000 ਰੁਪਏ ਦਾ ਡਿਸਕਾਊਂਟ ਮਿਲੇਗਾ। HDFC ਕਾਰਡ ਵਾਲੇ ਗ੍ਰਾਹਕ ਵੀ ਇਸ ਆਫ਼ਰ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, ਚੁਣੇ ਹੋਏ ਡਿਵਾਈਸ 'ਤੇ MI ਐਕਸਚੇਜ਼ ਦੇ ਤਹਿਤ 5,000 ਰੁਪਏ ਦਾ ਐਡਿਸ਼ਨਲ ਡਿਸਕਾਊਂਟ ਵੀ ਗ੍ਰਾਹਕਾਂ ਨੂੰ ਮਿਲੇਗਾ। ਇਸਦੇ ਨਾਲ ਹੀ, Xiaomi 14 ਸੀਰੀਜ਼ ਦੀ ਪਹਿਲੀ ਸੇਲ 'ਚ ਕੰਪਨੀ 24 ਮਹੀਨੇ ਤੱਕ No-Cost EMI ਦਾ ਆਪਸ਼ਨ ਵੀ ਦੇ ਰਹੀ ਹੈ। ਤੁਸੀਂ ਇਸ ਸੀਰੀਜ਼ ਨੂੰ 2916 ਰੁਪਏ ਦੀ ਮਹੀਨਾਵਾਰ EMI 'ਤੇ ਵੀ ਖਰੀਦ ਸਕੋਗੇ।