ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO 12 Desert Red ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਭਾਰਤ 'ਚ ਚਾਰ ਸਾਲ ਪੂਰੇ ਕਰ ਲਏ ਹਨ। ਇਸ ਖੁਸ਼ੀ 'ਚ iQOO ਆਪਣੇ ਭਾਰਤੀ ਗ੍ਰਾਹਕਾਂ ਲਈ ਨਵਾਂ ਸਮਾਰਟਫੋਨ ਪੇਸ਼ ਕਰਨ ਜਾ ਰਹੀ ਹੈ। ਹੁਣ ਕੰਪਨੀ ਨੇ ਇੱਕ ਟੀਜ਼ਰ ਸ਼ੇਅਰ ਕਰਕੇ ਇਸ ਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ।
iQOO 12 Desert Red ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ: iQOO ਨੇ ਆਪਣੇ ਅਧਿਕਾਰਿਤ X ਅਕਾਊਂਟ ਤੋਂ ਇੱਕ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਕੰਪਨੀ ਨੇ ਇਸ ਪੋਸਟ ਰਾਹੀ iQOO 12 Desert Red ਸਮਾਰਟਫੋਨ ਦੀ ਲਾਂਚ ਡੇਟ ਬਾਰੇ ਐਲਾਨ ਕੀਤਾ ਹੈ। ਇਹ ਫੋਨ 9 ਅਪ੍ਰੈਲ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ।
iQOO 12 Desert Red ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ 1.5K LTPO AMOLED ਡਿਸਪਲੇ ਮਿਲ ਸਕਦੀ ਹੈ। ਇਹ ਡਿਸਪਲੇ 2800x1260 ਪਿਕਸਲ Resolution, HDR10+ ਅਤੇ 3,000nits ਪੀਕ ਬ੍ਰਾਈਟਨੈਸ ਦੇ ਨਾਲ ਆਵੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm Snapdragon 8 Gen 3 ਚਿਪਸੈੱਟ ਮਿਲ ਸਕਦੀ ਹੈ। iQOO 12 Desert Red ਸਮਾਰਟਫੋਨ ਨੂੰ LPDDR5x RAM ਅਤੇ UFS 4.0 ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਪ੍ਰਾਈਮਰੀ ਕੈਮਰਾ, 50MP ਅਲਟ੍ਰਾ ਵਾਈਡ ਅਤੇ 64MP ਪੈਰੀਸਕੋਪ ਟੈਲੀਫੋਟੋ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 120 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।
iQOO 12 Desert Red ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 52,999 ਰੁਪਏ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ 'ਤੇ ਬੈਂਕ ਆਫ਼ਰਸ ਦੇ ਨਾਲ 3,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 49,999 ਰੁਪਏ 'ਚ ਖਰੀਦ ਸਕੋਗੇ।