ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਫ੍ਰੀ 'ਚ ਲੈਪਟਾਪ ਦੇ ਰਹੀ ਹੈ। ਹੁਣ ਸਰਕਾਰ ਦੀ ਫੈਕਟ ਚੈਕ ਯੂਨਿਟ ਵੱਲੋ ਇਸ ਦਾਅਵੇ ਦੀ ਸੱਚਾਈ ਦੱਸੀ ਗਈ ਹੈ। ਦੱਸ ਦੇਈਏ ਕਿ ਲੋਕ ਅਜਿਹੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਿਊਜ਼ ਲੈਣ ਲਈ ਬਣਾਉਦੇ ਅਤੇ ਅਪਲੋਡ ਕਰਦੇ ਹਨ ਅਤੇ ਅਜਿਹੇ ਵੀਡੀਓਜ਼ ਜਲਦੀ ਵਾਇਰਲ ਵੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਕਈ ਲੋਕ ਸੱਚ ਮੰਨ ਲੈਂਦੇ ਹਨ। ਹੁਣ ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਫ੍ਰੀ 'ਚ ਲੈਪਟਾਪ ਵੰਡ ਰਹੀ ਹੈ। ਹਾਲਾਂਕਿ, ਇਹ ਸੱਚ ਨਹੀਂ ਹੈ। ਹੁਣ ਸਰਕਾਰ ਦੀ ਫੈਕਟ ਚੈਕ ਯੂਨਿਟ ਨੇ ਇਸ ਦਾਅਵੇ ਦਾ ਸੱਚ ਦੱਸਿਆ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਸਰਕਾਰ ਫ੍ਰੀ 'ਚ ਲੈਪਟਾਪ ਦੇ ਰਹੀ ਹੈ ਅਤੇ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਵਿਦਿਆਰਥੀ ਹੋ, ਇੰਟਰਨਸ਼ਿਪ ਕਰ ਰਹੇ ਹੋ, ਹਾਊਸਵਾਈਫ਼ ਹੋ ਜਾਂ ਫਿਰ ਵਪਾਰ ਕਰ ਰਹੇ ਹੋ। ਤੁਸੀਂ ਸਾਰੇ ਇਸ ਫ੍ਰੀ ਲੈਪਟਾਪ ਲਈ ਅਪਲਾਈ ਕਰ ਸਕਦੇ ਹੋ।
ਸਰਕਾਰ ਨੇ ਸੱਚ ਦਾ ਕੀਤਾ ਖੁਲਾਸਾ