ਹੈਦਰਾਬਾਦ: Vivo ਨੇ 21 ਮਾਰਚ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Vivo T3 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਆਨਲਾਈਨ ਸ਼ਾਪਿੰਗ ਕਰਨ ਵਾਲੇ ਗ੍ਰਾਹਕ ਇਸ ਫੋਨ ਨੂੰ ਘੱਟ ਕੀਮਤ 'ਚ ਖਰੀਦ ਸਕਦੇ ਹਨ। ਅੱਜ ਫੋਨ ਦੇ ਦੋਨੋ ਹੀ ਮਾਡਲਾਂ 'ਤੇ 2,000 ਰੁਪਏ ਤੱਕ ਦੀ ਬਚਤ ਕਰਨ ਦਾ ਮੌਕਾ ਮਿਲ ਰਿਹਾ ਹੈ।
Vivo T3 5G ਸਮਾਰਟਫੋਨ ਦੀ ਕੀਮਤ: Vivo T3 5G ਸਮਾਰਟਫੋਨ ਨੂੰ 8GB+128GB ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 8GB+256GB ਸਟੋਰੇਜ ਦੀ ਕੀਮਤ 21,999 ਰੁਪਏ ਰੱਖੀ ਗਈ ਹੈ। ਪਹਿਲੀ ਸੇਲ 'ਚ ਗ੍ਰਾਹਕਾਂ ਨੂੰ ਡਿਸਕਾਊਂਟ ਵੀ ਆਫ਼ਰ ਕੀਤਾ ਜਾ ਰਿਹਾ ਹੈ।
Vivo T3 5G ਸਮਾਰਟਫੋਨ 'ਤੇ ਡਿਸਕਾਊਂਟ: Vivo T3 5G ਸਮਾਰਟਫੋਨ ਬੈਂਕ ਆਫ਼ਰਸ ਦੇ ਨਾਲ 2 ਹਜ਼ਾਰ ਰੁਪਏ ਸਸਤਾ ਮਿਲੇਗਾ। ਜੇਕਰ ਤੁਸੀਂ ਇਸ ਫੋਨ ਦੀ ਖਰੀਦਦਾਰੀ Flipkart Axis Bank Card ਦੇ ਨਾਲ ਕਰਦੇ ਹੋ, ਤਾਂ ਬੈਂਕ ਆਫ਼ਰ 'ਚ 5 ਫੀਸਦੀ ਕੈਸ਼ਬੈਕ ਡਿਸਕਾਊਂਟ ਪਾ ਸਕਦੇ ਹੋ। HDFC Bank Credit and Debit Card ਦੇ ਨਾਲ ਫੋਨ ਦੀ ਖਰੀਦਦਾਰੀ ਕਰਨ 'ਤੇ 2,000 ਰੁਪਏ ਦਾ ਡਿਸਕਾਊਂਟ ਪਾ ਸਕਦੇ ਹੋ। ਡਿਸਕਾਊਂਟ ਤੋਂ ਬਾਅਦ Vivo T3 5G ਸਮਾਰਟਫੋਨ ਦੀ ਕੀਮਤ 2000 ਰੁਪਏ ਘੱਟ ਹੋ ਜਾਵੇਗੀ। ਇਸ ਤਰ੍ਹਾਂ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਤੋਂ ਘੱਟ ਕੇ 17,999 ਰੁਪਏ ਹੋ ਜਾਵੇਗੀ ਅਤੇ 8GB+256GB ਦੀ ਕੀਮਤ 21,999 ਤੋਂ ਘੱਟ ਕੇ 19,999 ਰੁਪਏ ਹੋ ਜਾਵੇਗੀ।
Vivo T3 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 2400x1080, 120Hz ਦੇ ਰਿਫ੍ਰੈਸ਼ ਦਰ ਅਤੇ 1800nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7200 ਚਿਪਸੈੱਟ ਦਿੱਤੀ ਗਈ ਹੈ। Vivo T3 5G ਸਮਾਰਟਫੋਨ ਨੂੰ 8GB ਰੈਮ ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP Sony IMX882 OIS+2MP ਅਤੇ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 44 ਵਾਟ ਦੀ ਚਾਰਜਿੰਗ ਸਪੀਡ ਨੂੰ ਪੇਸ਼ ਕਰਦੀ ਹੈ।