ਹੈਦਰਾਬਾਦ:Realme ਨੇ ਆਪਣੇ ਗ੍ਰਾਹਕਾਂ ਲਈ Realme Narzo 70 5G ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਹ ਸੀਰੀਜ਼ ਭਾਰਤ 'ਚ ਪੇਸ਼ ਕੀਤੀ ਗਈ ਹੈ। Realme Narzo 70 5G ਸੀਰੀਜ਼ 'ਚ Realme Narzo 70 5G ਅਤੇ Realme Narzo 70X 5G ਸਮਾਰਟਫੋਨ ਸ਼ਾਮਲ ਹਨ। ਅੱਜ ਇਨ੍ਹਾਂ ਦੋਨੋ ਫੋਨਾਂ ਦੀ ਪਹਿਲੀ ਸੇਲ ਦੁਪਹਿਰ 12 ਵਜੇ ਲਾਈਵ ਹੋਣ ਜਾ ਰਹੀ ਹੈ। ਇਨ੍ਹਾਂ ਦੋਨੋ ਫੋਨਾਂ ਨੂੰ ਅਲੱਗ-ਅਲੱਗ ਕੀਮਤ ਦੇ ਨਾਲ ਲਿਆਂਦਾ ਗਿਆ ਹੈ। Realme Narzo 70 5G ਸੀਰੀਜ਼ ਨੂੰ ਤੁਸੀਂ ਐਮਾਜ਼ਾਨ ਅਤੇ Realme ਦੀ ਅਧਿਕਾਰਿਤ ਵੈੱਬਸਾਈਟ ਰਾਹੀ ਖਰੀਦ ਸਕੋਗੇ।
Realme Narzo 70 5G ਸੀਰੀਜ਼ ਦੀ ਪਹਿਲੀ ਸੇਲ: Realme Narzo 70 5G ਸੀਰੀਜ਼ ਦੀ ਪਹਿਲੀ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋਣ ਜਾ ਰਹੀ ਹੈ। ਇਸ ਸੀਰੀਜ਼ ਨੂੰ ਤੁਸੀਂ ਐਮਾਜ਼ਾਨ ਅਤੇ Realme ਦੀ ਅਧਿਕਾਰਿਤ ਵੈੱਬਸਾਈਟ ਤੋਂ ਖਰੀਦ ਸਕੋਗੇ। ਦੋਨੋ ਹੀ ਫੋਨ Ice Blue ਅਤੇ Forest Green ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਣਗੇ।
Realme Narzo 70 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme Narzo 70 5G ਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ, ਜਦਕਿ 8GB+128GB ਵਾਲੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ।
Realme Narzo 70 5G 'ਤੇ ਡਿਸਕਾਊਂਟ: Realme Narzo 70 5G ਸਮਾਰਟਫੋਨ 'ਤੇ ਸੇਲ ਦੌਰਾਨ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ Realme Narzo 70 5G ਦੇ 6GB+128GB ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 8GB+128GB ਵਾਲੇ ਮਾਡਲ ਦੀ ਕੀਮਤ 15,999 ਰੁਪਏ ਹੋ ਜਾਵੇਗੀ।
Realme Narzo 70x 5G ਸਮਾਰਟਫੋਨ ਦੀ ਕੀਮਤ: Realme Narzo 70x 5G ਸਮਾਰਟਫੋਨ ਦੇ 4GB+128GB ਵਾਲੇ ਮਾਡਲ ਦੀ ਕੀਮਤ 11,999 ਰੁਪਏ, ਜਦਕਿ 6GB+128GB ਸਟੋਰੇਜ ਦੀ ਕੀਮਤ 13,499 ਰੁਪਏ ਰੱਖੀ ਗਈ ਹੈ।
Realme Narzo 70x 5G ਸਮਾਰਟਫੋਨ 'ਤੇ ਡਿਸਕਾਊਂਟ: ਸੇਲ ਦੌਰਾਨ ਤੁਸੀਂ Realme Narzo 70x 5G ਸਮਾਰਟਫੋਨ ਦੇ 4GB+128GB ਵਾਲੇ ਮਾਡਲ ਨੂੰ 10,999 ਰੁਪਏ ਅਤੇ 6GB+128GB ਨੂੰ 11,999 ਰੁਪਏ 'ਚ ਖਰੀਦ ਸਕੋਗੇ।
Realme Narzo 70 5G ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2000nits ਪੀਕ ਬ੍ਰਾਈਟਨੈੱਸ, 2400x 1080 ਪਿਕਸਲ FHD+Resolution ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7050 5G ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 8GB+128GB ਅਤੇ 6GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 2MP ਦਾ ਮੋਨੋ ਕੈਮਰਾ, 50MP ਦਾ AI ਕੈਮਰਾ ਅਤੇ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।