ਹੈਦਰਾਬਾਦ: ਐਮਾਜ਼ਾਨ ਅਤੇ ਫਲਿੱਪਕਾਰਟ ਦੀ ਸੇਲ 27 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਫੈਸਟੀਵਲ ਸੇਲ 'ਚ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ, ਕਿਉਕਿ ਡਿਸਕਾਊਂਟ ਦੇ ਚੱਕਰ ਵਿੱਚ ਲੋਕ ਧੋਖਾਧੜੀ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਦੱਸ ਦਈਏ ਕਿ ਇਸ ਸੇਲ 'ਚ ਸਮਾਰਟਫੋਨ, ਲੈਪਟਾਪ, ਟੈਬਲੇਟ ਅਤੇ ਮੋਬਾਈਲ 'ਤੇ ਡਿਸਕਾਊਂਟ ਮਿਲ ਰਿਹਾ ਹੈ। ਅਜਿਹੇ ਵਿੱਚ ਲੋਕ ਇਸ ਸੇਲ ਦਾ ਮਜ਼ਾ ਜ਼ਰੂਰ ਲੈਣਗੇ। ਜੇਕਰ ਤੁਸੀਂ ਵੀ ਇਸ ਸੇਲ ਦਾ ਹਿੱਸਾ ਬਣਨਾ ਚਾਹੁੰਦੇ ਹੋ ਅਤੇ ਧੋਖਾਧੜੀ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਸੇਲ ਵਿੱਚ ਸ਼ਾਪਿੰਗ ਕਰਦੇ ਸਮੇਂ ਸਾਵਧਾਨ ਰਹੋ:ਲੋਕ ਇਸ ਸੇਲ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਕਿਉਕਿ ਸੇਲ ਵਿੱਚ ਕਈ ਪ੍ਰੋਡਕਟਸ 'ਤੇ ਡਿਸਕਾਊਂਟ ਮਿਲ ਰਿਹਾ ਹੁੰਦਾ ਹੈ। ਅਜਿਹੇ ਵਿੱਚ ਸ਼ਾਪਿੰਗ ਦੇ ਸਮੇਂ ਤੁਸੀਂ ਧੋਖਾਧੜੀ ਦਾ ਵੀ ਸ਼ਿਕਾਰ ਹੋ ਸਕਦੇ ਹੋ। ਇਸ ਲਈ ਖਰੀਦਦਾਰੀ ਕਰਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਕਿਸੇ ਵੀ ਚੀਜ਼ ਨੂੰ ਕਾਰਡ ਵਿੱਚ ਐਡ ਕਰਨ ਤੋਂ ਪਹਿਲਾ ਉਸਦੀ ਕੀਮਤ ਅਤੇ ਆਫ਼ਰਸ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ।
- ਖਰੀਦਦਾਰ ਨੂੰ ਅਸਲੀ ਅਤੇ ਇਫੈਕਟਿਵ ਕੀਮਤ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ, ਤਾਂਕਿ ਕੋਈ ਉਲਝਣ ਨਾ ਹੋਵੇ।
- ਟਰਮ ਐਂਡ ਕੰਡੀਸ਼ਨ ਨੂੰ ਪੜ੍ਹੋ, ਕਿਉਕਿ ਕਈ ਵਾਰ ਤੁਸੀਂ ਧੋਖੇ ਦਾ ਸ਼ਿਕਾਰ ਹੋ ਸਕਦੇ ਹੋ।
- ਪ੍ਰੋਡਕਟ ਦੀ ਕੁਆਲਿਟੀ ਅਤੇ ਹੋਰਨਾਂ ਚੀਜ਼ਾਂ ਬਾਰੇ ਜਾਣਨ ਲਈ ਰਿਵੀਊ ਪੜ੍ਹੋ ਅਤੇ ਸਾਈਟ ਦੁਆਰਾ ਦੱਸੀ ਗਈ ਜਾਣਕਾਰੀ 'ਤੇ ਭਰੋਸਾ ਨਾ ਕਰੋ।
- ਤੁਸੀਂ ਕਿਸ ਤੋਂ ਚੀਜ਼ ਖਰੀਦ ਰਹੇ ਹੋ, ਤੁਹਾਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ। ਇਸ ਬਾਰੇ ਤੁਸੀਂ ਅਲੱਗ ਤੋਂ ਵੀ ਪਤਾ ਕਰ ਸਕਦੇ ਹੋ। ਜੇਕਰ ਸਾਈਟ 'ਤੇ ਉਸ ਸੇਲਰ ਦੀ ਵਧੀਆ ਰੇਟਿੰਗ ਹੈ, ਤਾਂ ਇਸਦਾ ਮਤਲਬ ਹੈ ਕਿ ਇੱਥੋ ਸਾਮਾਨ ਖਰੀਦਣਾ ਸੁਰੱਖਿਅਤ ਹੈ। ਇਸ ਲਈ ਖਰੀਦਦਾਰੀ ਕਰਨ ਤੋਂ ਪਹਿਲਾ ਰੇਟਿੰਗ ਜ਼ਰੂਰ ਚੈੱਕ ਕਰੋ।
ਫਲਿੱਪਕਾਰਟ ਤੋਂ ਮਾਮਲਾ ਆਇਆ ਸਾਹਮਣੇ: ਦੱਸ ਦਈਏ ਕਿ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਗ੍ਰਾਹਕਾਂ ਵੱਲੋਂ ਧੋਖਾਧੜੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਫਲਿੱਪਕਾਰਟ 'ਤੇ ਜਲਦ ਹੀ ਬਿਗ ਬਿਲੀਅਨ ਡੇਜ਼ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਫਲਿੱਪਕਾਰਟ ਐਪ 'ਤੇ 'ਬ੍ਰਾਂਡ ਮਾਲ' ਸਾਈਟ ਰਾਹੀਂ ਫਾਇਰਡ੍ਰੌਪ ਚੈਲੇਂਜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਰ ਹੁਣ ਗ੍ਰਾਹਕ ਇਸ ਨੂੰ ਘਪਲਾ ਦੱਸ ਰਹੇ ਹਨ।
ਇਸ ਫਾਇਰਡ੍ਰੌਪ ਚੈਲੇਂਜ ਵਿੱਚ ਹਿੱਸਾ ਲੈਣ ਵਾਲੇ ਗ੍ਰਾਹਕਾਂ ਨੂੰ Motorola G85 ਸਮਾਰਟਫੋਨ 'ਤੇ ਆਫਰ ਲਈ 99 ਫੀਸਦੀ ਕੂਪਨ ਦਿੱਤਾ ਗਿਆ ਹੈ। ਪਰ ਦੋਸ਼ ਹੈ ਕਿ ਫਲਿੱਪਕਾਰਟ ਨੇ ਉਸ ਕੂਪਨ ਦੀ ਵਰਤੋਂ ਕਰਕੇ ਮੋਟੋਰੋਲਾ ਫੋਨ ਬੁੱਕ ਕਰਨ ਵਾਲੇ ਗ੍ਰਾਹਕਾਂ ਦੇ ਆਰਡਰ ਰੱਦ ਕਰ ਦਿੱਤੇ ਹਨ।
ਲੋਕ ਲਗਾ ਰਹੇ ਫਲਿੱਪਕਾਰਟ 'ਤੇ ਦੋਸ਼: ਜਿਨ੍ਹਾਂ ਗ੍ਰਾਹਕਾਂ ਨੇ ਕੰਪਨੀ ਤੋਂ ਸਪੱਸ਼ਟੀਕਰਨ ਮੰਗਿਆ ਹੈ, ਉਹ ਨਿਰਾਸ਼ ਹਨ। ਫਲਿੱਪਕਾਰਟ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ 'ਚ ਕੁਝ ਵੀ ਗਲਤ ਨਹੀਂ ਹੈ ਅਤੇ ਇਸ ਲਈ ਵਿਕਰੇਤਾ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਨਾਰਾਜ਼ ਗ੍ਰਾਹਕਾਂ ਨੇ ਸੋਸ਼ਲ ਮੀਡੀਆ 'ਤੇ #FlipkartScam ਹੈਸ਼ਟੈਗ ਬਣਾਇਆ ਹੈ ਅਤੇ 18 ਸਤੰਬਰ ਦੀ ਸਵੇਰ ਤੋਂ ਹੀ ਆਪਣੀਆਂ ਚਿੰਤਾਵਾਂ ਜ਼ਾਹਿਰ ਕਰ ਰਹੇ ਹਨ।
ਫਲਿੱਪਕਾਰਟ ਤੋਂ ਨਾਰਾਜ਼ ਉਪਭੋਗਤਾ:ਇੱਕ ਉਪਭੋਗਤਾ ਨੇ ਇਸ ਬਾਰੇ ਸਪੱਸ਼ਟ ਤੌਰ 'ਤੇ ਪੋਸਟ ਕੀਤਾ ਹੈ। ਉਸਨੇ ਕਿਹਾ ਹੈ ਕਿ "ਸਾਨੂੰ ਫਾਇਰਡ੍ਰੌਪ 99 ਫੀਸਦੀ ਦੀ ਛੂਟ ਦੀ ਪੇਸ਼ਕਸ਼ ਬਾਰੇ ਕਈ ਚਿੰਤਾਵਾਂ ਹਨ। ਇਹ ਇੱਕ ਪੂਰਾ ਘੁਟਾਲਾ ਜਾਪਦਾ ਹੈ। ਇਹ ਹਜ਼ਾਰਾਂ ਉਪਭੋਗਤਾਵਾਂ ਨੂੰ ਧੋਖਾ ਦੇ ਰਿਹਾ ਹੈ।"