ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਹੈ। ਹੁਣ Realme GT 6T ਸਮਾਰਟਫੋਨ ਦੀ ਲਾਂਚ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ ਮਈ ਮਹੀਨੇ ਹੀ ਲਾਂਚ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ 'ਚ ਸ਼ਾਮਨਦਾਰ ਫੀਚਰਸ ਮਿਲ ਸਕਦੇ ਹਨ ਅਤੇ ਗੇਮ ਦੇ ਸ਼ੌਕੀਨ ਯੂਜ਼ਰਸ ਲਈ ਇਹ ਫੋਨ ਇੱਕ ਵਧੀਆਂ ਆਪਸ਼ਨ ਹੋ ਸਕਦਾ ਹੈ।
Realme GT 6T ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ, ਗੇਮ ਦੇ ਸ਼ੌਕੀਨ ਯੂਜ਼ਰਸ ਦੀ ਹੋਵੇਗੀ ਮੌਜ਼ - Realme GT 6T Launch Date - REALME GT 6T LAUNCH DATE
Realme GT 6T Launch Date: Realme ਆਪਣੇ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਕੰਪਨੀ ਨੇ Realme GT 6T ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ।
Published : May 13, 2024, 3:27 PM IST
Realme GT 6T ਦੀ ਲਾਂਚ ਡੇਟ:Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ। ਇਹ ਫੋਨ 22 ਮਈ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾ ਹੀ ਇਸ ਫੋਨ ਨੂੰ ਐਮਾਜ਼ਾਨ 'ਤੇ ਲਾਈਵ ਕੀਤਾ ਜਾ ਚੁੱਕਾ ਹੈ। ਐਮਾਜ਼ਾਨ 'ਤੇ ਲਾਈਵ ਹੋਈ ਮਾਈਕ੍ਰੋਸਾਈਟ 'ਤੇ ਇਸ ਫੋਨ ਬਾਰੇ ਕੁਝ ਜਾਣਕਾਰੀ ਸਾਹਮਣੇ ਆਈ ਹੈ।
- Tecno Camon 30 ਸੀਰੀਜ਼ ਜਲਦ ਹੋਵੇਗੀ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Tecno Camon 30 Series Launch Date
- Infinix GT Verse ਦੇ ਤਹਿਤ ਸਮਾਰਟਫੋਨ ਅਤੇ ਲੈਪਟਾਪ ਇਸ ਦਿਨ ਹੋਣਗੇ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix GT Verse Launch Date
- Samsung Galaxy F55 ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Samsung Galaxy F55 Launch Date
ਗੇਮ ਦੇ ਸ਼ੌਕੀਨਾਂ ਦੀ ਹੋਵੇਗੀ ਮੌਜ਼: Realme GT 6T ਸਮਾਰਟਫੋਨ ਗੇਮ ਦੇ ਸ਼ੌਕੀਨ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਲਿਆਂਦਾ ਜਾ ਰਿਹਾ ਹੈ। ਕੰਪਨੀ ਅਨੁਸਾਰ, Realme GT 6T ਸਮਾਰਟਫੋਨ ਪੀਕ ਗੇਮਿੰਗ ਪ੍ਰਦਰਸ਼ਨ ਲਈ 1.5M+AnTuTu ਫਲੈਗਸ਼ਿੱਪ ਪ੍ਰੋਸੈਸਰ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੋਨ 'ਚ ਸਨੈਪਡ੍ਰੈਗਨ 7+ਜੇਨ 3 ਚਿਪਸੈੱਟ ਮਿਲ ਸਕਦੀ ਹੈ। ਬਿਹਤਰ ਗੇਮਿੰਗ ਪ੍ਰਦਰਸ਼ਨ ਲਈ ਇਹ ਫੋਨ ਲਾਰਜ਼ਰ VC ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਲਾਰਜ਼ਰ VC ਨਾਲ ਟਾਪ ਕੂਲਿੰਗ ਪ੍ਰਦਰਸ਼ਨ ਮਿਲ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਫੀਚਰਸ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।