ਹੈਦਰਾਬਾਦ:PUBG ਮੋਬਾਈਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਅਪਡੇਟ 3.6 ਦਾ ਐਲਾਨ ਕਰ ਦਿੱਤਾ ਹੈ। ਇਹ ਅਪਡੇਟ ਅੱਜ ਤੋਂ ਆਨਲਾਈਨ ਉਪਲਬਧ ਹੋ ਜਾਵੇਗਾ। PUBG ਮੋਬਾਈਲ ਦਾ ਇਹ ਅਪਡੇਟ ਬੀਟਾ ਵਰਜ਼ਨ ਵਿੱਚ ਪਹਿਲਾਂ ਹੀ ਉਪਲਬਧ ਹੈ। ਇਸ ਲਈ ਨਵੇਂ ਅਪਡੇਟ ਰਾਹੀਂ ਗੇਮ ਵਿੱਚ ਆਉਣ ਵਾਲੇ ਬਦਲਾਅ ਬਾਰੇ ਕੁਝ ਲੋਕਾਂ ਨੂੰ ਪਹਿਲਾ ਹੀ ਪਤਾ ਹੋਵੇਗਾ। PUBG ਮੋਬਾਈਲ 3.6 ਅਪਡੇਟ ਇਸ ਗੇਮ ਦੇ ਮੁਕਾਬਲੇ ਅਤੇ ਰਣਨੀਤੀਆਂ ਨੂੰ ਇੱਕ ਨਵਾਂ ਰੂਪ ਦੇਵੇਗਾ, ਜਿਸ ਵਿੱਚ ਨਵੇਂ ਐਲੀਮੈਂਟਲ ਯੋਗਤਾਵਾਂ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਕਵਾ ਡਰੈਗਨ ਅਤੇ ਵਰਲਡ ਵਿੰਡ ਟਾਈਗਰ ਵਰਗੀਆਂ ਐਲੀਮੈਂਟਲ ਯੋਗਤਾਵਾਂ ਇਸ ਗੇਮ ਦੀ ਫਾਈਟਸ 'ਚ ਨਵੇਂ ਮਕੈਨਿਕਸ ਅਤੇ ਡੀਪ ਰਣਨੀਤੀਆਂ ਦੇ ਮਿਸ਼ਰਣ ਨੂੰ ਲੈ ਕੇ ਆਏਗੀ।
BGMI ਵਿੱਚ ਵੀ ਆਉਣਗੇ ਸੇਮ ਫੀਚਰਸ
ਹਾਲਾਂਕਿ, PUBG ਮੋਬਾਈਲ ਵਿੱਚ ਇਸ ਨਵੇਂ ਅਪਡੇਟ ਫੀਚਰਸ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ PUBG ਭਾਰਤ ਵਿੱਚ ਪਾਬੰਦੀਸ਼ੁਦਾ ਹੈ ਪਰ PUBG ਦੀ ਵਿਕਲਪਕ ਗੇਮ ਭਾਵ BGMI ਵੀ PUBG ਵਾਂਗ ਹੀ ਅਪਡੇਟ ਪੈਟਰਨ ਨੂੰ ਫਾਲੋ ਕਰਦੀ ਹੈ। ਇਸ ਕਾਰਨ ਜੋ ਫੀਚਰਸ ਇਸ ਸਮੇਂ PUBG ਮੋਬਾਈਲ ਵਿੱਚ ਇੱਕ ਨਵੇਂ ਅਪਡੇਟ ਰਾਹੀਂ ਆਏ ਹਨ, ਉਹ ਫੀਚਰਸ BGMI ਵਿੱਚ ਵੀ ਆਉਣ ਵਾਲੇ ਅਪਡੇਟ ਰਾਹੀਂ ਆਉਣਗੇ।
ਇਸ ਦੇ ਨਾਲ ਹੀ, ਫਲੋਟਿੰਗ ਆਈਲੈਂਡਸ ਅਤੇ ਪਾਂਡਾ ਵਹੀਕਲ ਵਰਗੇ ਨਵੇਂ ਫੀਚਰ ਵੀ ਇਸ ਅਪਡੇਟ ਦਾ ਹਿੱਸਾ ਹਨ, ਜੋ ਇਸ ਗੇਮ 'ਚ ਹੋਣ ਵਾਲੇ ਮੈਚਾਂ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਮਜ਼ੇਦਾਰ ਬਣਾਉਣ 'ਚ ਮਦਦ ਕਰਨਗੇ।
PUBG ਮੋਬਾਈਲ ਵਰਜ਼ਨ 3.6 ਅੱਪਡੇਟ: ਚਾਰ ਐਲੀਮੈਂਟਲ ਪਾਵਰਜ਼
ਅਪਡੇਟ 3.6 'ਚ ਨਵਾਂ ਥੀਮ ਮੋਡ ਹੋਵੇਗਾ, ਜਿਸ ਰਾਹੀਂ ਇਸ ਗੇਮ 'ਚ ਖਾਸ ਅਤੇ ਨਵੀਆਂ ਪਾਵਰਸ ਨੂੰ ਜੋੜਿਆ ਜਾਵੇਗਾ। ਇਸ ਨਵੇਂ ਅਪਡੇਟ ਦਾ ਸਭ ਤੋਂ ਵੱਡਾ ਆਕਰਸ਼ਣ ਚਾਰ ਐਲੀਮੈਂਟਲ ਸਮਰੱਥਾਵਾਂ ਹਨ। ਇਨ੍ਹਾਂ ਚਾਰ ਐਲੀਮੈਂਟਲ ਦੀਆਂ ਯੋਗਤਾਵਾਂ 'ਚ ਆਪਣੀਆਂ ਖਾਸ ਪਾਵਰਸ ਹੋਣਗੀਆਂ ਅਤੇ ਇਨ੍ਹਾਂ ਪਾਵਰਸ ਦੇ ਨਾਲ ਗੇਮ ਖੇਡਣ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਜਾਵੇਗਾ।
ਫਲੇਮਿੰਗ ਫੀਨਿਕਸ (ਫਾਈਰ): ਫਲੇਮਿੰਗ ਫੀਨਿਕਸ ਇੱਕ ਫਾਈਰ-ਆਧਾਰਿਤ ਸਮਰੱਥਾ ਹੈ ਜੋ ਮੂਵਮੈਂਟ ਸਪੀਡ ਨੂੰ ਵਧਾਉਂਦੀ ਹੈ ਅਤੇ ਅੱਗ ਦੇ ਗੋਲੇ ਦੇ ਹਮਲੇ ਨੂੰ ਪ੍ਰਦਾਨ ਕਰਦੀ ਹੈ। ਇਸ ਯੋਗਤਾ ਨੂੰ ਇੱਕ ਹਥਿਆਰ ਵਜੋਂ ਇਸਤੇਮਾਲ ਕਰਦੇ ਹੋਏ ਗੇਮਰਸ ਇੱਕ ਨਿਸ਼ਾਨਾ ਖੇਤਰ ਵਿੱਚ ਅੱਗ ਨਾਲ ਕਾਫ਼ੀ ਜ਼ਿਆਦਾ ਨੁਕਸਾਨ ਕਰ ਸਕਦੇ ਹਨ। ਜਦੋਂ ਫਲੇਮਿੰਗ ਫੀਨਿਕਸ ਐਕਟਿਵ ਹੁੰਦਾ ਹੈ, ਤਾਂ ਇੱਕ ਟਾਈਮਰ ਦਿਖਾਈ ਦਿੰਦਾ ਹੈ। ਟਾਈਮਰ ਖਤਮ ਹੋਣ ਤੋਂ ਬਾਅਦ ਇਹ ਪਾਵਰ ਰੀਸੈਟ ਹੋ ਜਾਂਦੀ ਹੈ। ਤੁਸੀਂ ਇਸ ਪਾਵਰ ਦੀ ਵਰਤੋਂ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਕੂਲਡਾਊਨ ਪੀਰੀਅਡ ਖਤਮ ਨਾ ਹੋ ਜਾਵੇ।
ਐਕਵਾ ਡ੍ਰੈਗਨ (ਪਾਣੀ): ਐਕਵਾ ਡਰੈਗਨ ਇੱਕ ਰੱਖਿਆਤਮਕ ਸਮਰੱਥਾ ਹੈ ਜੋ ਪਾਣੀ ਦੇ ਅਜਗਰ ਨੂੰ ਪੈਦਾ ਕਰਦੀ ਹੈ ਅਤੇ ਪਾਣੀ ਦੀ ਇੱਕ ਵੱਡੀ ਕੰਧ ਬਣਾਉਂਦੀ ਹੈ। ਪਾਣੀ ਦੀ ਇਸ ਕੰਧ ਕਾਰਨ ਦੁਸ਼ਮਣ ਦੂਜੇ ਪਾਸੇ ਮੌਜੂਦ ਚੀਜ਼ਾਂ ਨੂੰ ਨਹੀਂ ਦੇਖ ਸਕਦੇ। ਇਸ ਕਾਰਨ ਉਹ ਤੁਹਾਨੂੰ ਵੀ ਨਹੀਂ ਦੇਖ ਸਕਣਗੇ। ਹਾਲਾਂਕਿ, ਇਹ ਸਮਰੱਥਾ ਗੇਮਰਜ਼ ਨੂੰ ਦੁਸ਼ਮਣਾਂ ਤੋਂ ਪੂਰੀ ਸੁਰੱਖਿਆ ਪ੍ਰਦਾਨ ਨਹੀਂ ਕਰਦੀ, ਕਿਉਂਕਿ ਵਾਹਨ, ਗੋਲੀਆਂ ਜਾਂ ਕੋਈ ਵੀ ਸੁੱਟੀ ਗਈ ਵਸਤੂ ਕੰਧ ਤੋਂ ਪਾਰ ਲੰਘ ਸਕਦੀ ਹੈ। ਦੁਸ਼ਮਣ ਉਸ ਕੰਧ 'ਤੇ ਜਿੰਨੀਆਂ ਗੋਲੀਆਂ ਚਲਾਵੇਗਾ, ਉਸ ਕੰਧ ਦੀ ਤਾਕਤ ਓਨੀ ਹੀ ਘੱਟ ਹੋਵੇਗੀ। ਇਸ ਦਾ ਮਤਲਬ ਹੈ ਕਿ ਐਕਵਾ ਡਰੈਗਨ ਦੀ ਮਦਦ ਨਾਲ ਤੁਸੀਂ ਮੁਸ਼ਕਿਲ ਹਾਲਾਤਾਂ ਤੋਂ ਬਚ ਸਕਦੇ ਹੋ ਪਰ ਖੁਦ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਬਚਾ ਸਕਦੇ।