ਪੰਜਾਬ

punjab

ETV Bharat / technology

Poco ਨੇ ਭਾਰਤ 'ਚ ਲਾਂਚ ਕੀਤਾ ਇਹ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ - Poco F6 Deadpool Limited Edition

Poco F6 Deadpool Limited Edition Launched: Poco ਨੇ ਆਪਣੇ ਗ੍ਰਾਹਕਾਂ ਲਈ Poco F6 Deadpool Limited Edition ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਭਾਰਤ 'ਚ ਲਿਆਂਦਾ ਗਿਆ ਹੈ। ਲਾਂਚਿੰਗ ਦੇ ਨਾਲ ਹੀ ਕੰਪਨੀ ਨੇ ਸੇਲ ਡੇਟ ਬਾਰੇ ਵੀ ਐਲਾਨ ਕਰ ਦਿੱਤਾ ਹੈ।

Poco F6 Deadpool Limited Edition Launched
Poco F6 Deadpool Limited Edition Launched (Twitter)

By ETV Bharat Tech Team

Published : Jul 26, 2024, 2:52 PM IST

ਹੈਦਰਾਬਾਦ: Poco ਨੇ ਆਪਣੇ ਭਾਰਤੀ ਗ੍ਰਾਹਕਾਂ ਲ਼ਈ Poco F6 Deadpool Limited Edition ਸਮਾਰਟਫੋਨ ਪੇਸ਼ ਕਰ ਦਿੱਤਾ ਹੈ। ਇਸ ਫੋਨ ਨੂੰ ਲਾਲ ਰੰਗ ਦੇ ਨਾਲ ਲਿਆਂਦਾ ਗਿਆ ਹੈ। ਇਸ ਸਮਾਰਟਫੋਨ 'ਚ ਸ਼ਾਨਦਾਰ ਫੀਚਰਸ ਮਿਲਦੇ ਹਨ। ਕੰਪਨੀ ਨੇ ਲਾਂਚਿੰਗ ਦੇ ਨਾਲ ਹੀ Poco F6 Deadpool Limited Edition ਸਮਾਰਟਫੋਨ ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸ ਫੋਨ ਦੀ ਪਹਿਲੀ ਸੇਲ 7 ਅਗਸਤ ਨੂੰ ਸ਼ੁਰੂ ਹੋ ਰਹੀ ਹੈ। ਤੁਸੀਂ Poco F6 Deadpool Limited Edition ਨੂੰ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਦੱਸ ਦਈਏ ਕਿ ਇਸ ਸਮਾਰਟਫੋਨ ਦੇ ਸਿਰਫ਼ 3000 ਯੂਨਿਟ ਹੀ ਬਾਜ਼ਾਰ 'ਚ ਵੇਚੇ ਜਾਣਗੇ।

Poco F6 Deadpool Limited Edition ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ ਹੈ। ਇਹ ਕੀਮਤ 4,000 ਰੁਪਏ ਦੇ ਬੈਂਕ ਆਫ਼ਰ ਤੋਂ ਬਾਅਦ ਹੈ।

Poco F6 Deadpool Limited Edition ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ 1.5K AMOLED ਸਕ੍ਰੀਨ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਫੋਨ ਸਿਰਫ਼ ਸਪੈਸ਼ਲ ਡਿਜ਼ਾਈਨ ਦੇ ਨਾਲ ਹੀ ਨਹੀਂ, ਸਗੋਂ ਸ਼ਾਨਦਾਰ ਫੀਚਰਸ ਅਤੇ ਪ੍ਰਦਰਸ਼ਨ ਦੇ ਨਾਲ ਵੀ ਪੇਸ਼ ਕੀਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਸੋਨੀ OIS+EIS ਕੈਮਰਾ ਅਤੇ 8MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 90ਵਾਟ ਟਰਬੋ ਚਾਰਜਿੰਗ ਅਤੇ 120ਵਾਟ ਦੀ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details