ਪੰਜਾਬ

punjab

ETV Bharat / technology

X 'ਚ ਆਇਆ Pass Key ਫੀਚਰ, ਜਾਣੋ ਕੀ ਹੋਵੇਗਾ ਖਾਸ - ਕੀ ਹੈ Pass Key ਫੀਚਰ

X Pass Key Feature: X ਨੇ ਆਪਣੇ ਯੂਜ਼ਰਸ ਲਈ Pass Key ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਰਾਹੀ ਯੂਜ਼ਰਸ ਦਾ ਅਕਾਊਂਟ ਹੋਰ ਵੀ ਸੁਰੱਖਿਅਤ ਹੋ ਜਾਵੇਗਾ।

X Pass Key Feature
X Pass Key Feature

By ETV Bharat Punjabi Team

Published : Jan 24, 2024, 6:36 PM IST

ਹੈਦਰਾਬਾਦ: ਐਲੋਨ ਮਸਕ X 'ਚ ਯੂਜ਼ਰਸ ਨੂੰ ਹਰ ਤਰ੍ਹਾਂ ਦਾ ਅਨੁਭਵ ਦੇਣਾ ਚਾਹੁੰਦਾ ਹੈ। ਇਸ ਲਈ ਕੰਪਨੀ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ X 'ਚ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦਾ ਨਾਮ Pass Key ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦਾ ਅਕਾਊਂਟ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ।

ਕੀ ਹੈ Pass Key ਫੀਚਰ?: Pass Key ਫੀਚਰ ਰਾਹੀ ਯੂਜ਼ਰਸ ਲਈ ਆਪਣਾ ਅਕਾਊਂਟ ਲੌਗਇਨ ਕਰਨਾ ਆਸਾਨ ਹੋ ਜਾਵੇਗਾ। ਕੰਪਨੀ ਦਾ ਮੰਨਣਾ ਹੈ ਕਿ ਇਹ ਫੀਚਰ ਪਾਸਵਰਡ ਤੋਂ ਵੀ ਜ਼ਿਆਦਾ ਸੁਰੱਖਿਅਤ ਹੈ ਅਤੇ ਇਸ 'ਚ ਯੂਜ਼ਰਸ ਦਾ ਅਕਾਊਂਟ ਹੈਕ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ। ਜੇਕਰ ਤੁਸੀਂ ਆਪਣੇ X ਅਕਾਊਂਟ ਨੂੰ ਸਮਾਰਟਫੋਨ, ਟੈਬਲੇਟ ਅਤੇ ਲੈਪਟਾਪ 'ਚ ਲੌਗਇਨ ਕਰਦੇ ਹੋ, ਤਾਂ Pass Key ਫੀਚਰ ਤੁਹਾਡੇ ਤੋਂ ਫੇਸ ਆਈਡੀ, ਟਚ ਆਈਡੀ ਜਾਂ ਪਿੰਨ ਆਈਡੀ ਮੰਗਦਾ ਹੈ। ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ, ਤਾਂ ਤੁਸੀਂ Pass Key ਫੀਚਰ ਦੀ ਮਦਦ ਨਾਲ ਆਪਣਾ ਅਕਾਊਂਟ ਲੌਗਇਨ ਕਰ ਸਕਦੇ ਹੋ।

ਇਸ ਤਰ੍ਹਾਂ ਕੰਮ ਕਰੇਗਾ Pass Key ਫੀਚਰ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Pass Key ਫੀਚਰ ਵਟਸਐਪ 'ਚ ਪਹਿਲਾ ਤੋਂ ਹੀ ਮੌਜ਼ੂਦ ਹੈ। ਇਹ ਫੀਚਰ ਵਟਸਐਪ 'ਚ ਫਿੰਗਰਪ੍ਰਿੰਟ ਸੈਂਸਰ ਦੀ ਤਰ੍ਹਾਂ ਕੰਮ ਕਰਦਾ ਹੈ। X 'ਚ ਯੂਜ਼ਰਸ ਨੂੰ ਆਪਣਾ ਅਕਾਊਂਟ ਲੌਗਇਨ ਕਰਨ ਲਈ ਪਾਸਵਰਡ ਤੋਂ ਇਲਾਵਾ ਫੇਸ ਆਈਡੀ, ਟਚ ਆਈਡੀ ਜਾਂ ਪਿੰਨ ਦਾ ਇਸਤੇਮਾਲ ਕਰਨ ਦਾ ਆਪਸ਼ਨ ਮਿਲੇਗਾ। ਇਸ ਨਾਲ ਯੂਜ਼ਰਸ ਨੂੰ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਪਵੇਗੀ ਅਤੇ ਤੁਹਾਡਾ ਅਕਾਊਂਟ ਵੀ ਸੁਰੱਖਿਅਤ ਰਹੇਗਾ। X ਨੇ ਇਸ ਫੀਚਰ ਨੂੰ ਅਜੇ ਆਈਫੋਨ ਯੂਜ਼ਰਸ ਲਈ ਰੋਲਆਊਟ ਕੀਤਾ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੀਚਰ ਨੂੰ ਜਲਦ ਹੀ ਐਂਡਰਾਈਡ ਅਤੇ ਡੈਸਕਟਾਪ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ।

ਵਟਸਐਪ ਯੂਜ਼ਰਸ ਲਈ ਆਇਆ ਥਰਡ ਪਾਰਟੀ ਚੈਟ ਫੀਚਰ: ਜਾਣਕਾਰੀ ਲਈ ਤੁਹਾਨੂੰ ਦੱਸ ਦਇਏ ਕਿ ਕੰਪਨੀ ਵਟਸਐਪ ਨੂੰ ਵੀ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਨੂੰ ਸਭ ਤੋਂ ਵੱਡਾ ਅਪਡੇਟ ਦੇਣ ਜਾ ਰਿਹਾ ਹੈ। ਕੰਪਨੀ EU ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਥਰਡ ਪਾਰਟੀ ਚੈਟ ਫੀਚਰ ਨੂੰ ਐਪ 'ਚ ਦੇਣ ਜਾ ਰਹੀ ਹੈ, ਤਾਂਕਿ ਜਿਹੜੇ ਲੋਕ ਵਟਸਐਪ ਦਾ ਇਸਤੇਮਾਲ ਨਹੀਂ ਕਰਦੇ, ਉਹ ਵਟਸਐਪ ਚਲਾਉਣ ਵਾਲੇ ਲੋਕਾਂ ਨੂੰ ਮੈਸੇਜ ਭੇਜ ਸਕਣ। ਅਜਿਹੇ ਮੈਸੇਜ ਵਟਸਐਪ 'ਚ ਥਰਡ ਪਾਰਟੀ ਚੈਟ ਫੋਲਡਰ ਦੇ ਅੰਦਰ ਨਜ਼ਰ ਆਉਣਗੇ। ਫਿਲਹਾਲ, ਇਹ ਅਪਡੇਟ IOS ਬੀਟਾ ਟੈਸਟਰਾਂ ਨੂੰ ਮਿਲ ਚੁੱਕਾ ਹੈ।

ABOUT THE AUTHOR

...view details