ਹੈਦਰਾਬਾਦ: OnePlus ਦੇ ਗ੍ਰਾਹਕਾਂ ਲਈ ਵਧੀਆਂ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੇ ਸਮਰ ਲਾਂਚ ਇਵੈਂਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਇਵੈਂਟ 16 ਜੁਲਾਈ ਨੂੰ ਇਟਲੀ ਦੇ ਮਿਲਾਨ 'ਚ ਹੋਣ ਵਾਲਾ ਹੈ। ਹਾਲਾਂਕਿ, ਕੰਪਨੀ ਨੇ ਲਾਂਚ ਬਾਰੇ ਅਜੇ ਕੋਈ ਖਾਸ ਜਾਣਕਾਰੀ ਨਹੀ ਦਿੱਤੀ ਹੈ। ਪਰ ਇਸ ਇਵੈਂਟ 'ਚ ਤਿੰਨ ਨਵੇਂ ਡਿਵਾਈਸ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਲਿਸਟ 'ਚ OnePlus Nord 4, ਵਾਚ 2R ਅਤੇ ਬਡਸ 3 ਪ੍ਰੋ ਪੇਸ਼ ਸ਼ਾਮਲ ਹਨ।
OnePlus ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ ਜਾਣਕਾਰੀ ਸ਼ੇਅਰ ਕੀਤੀ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਕੰਪਨੀ ਆਪਣੇ ਸਮਰ ਇਵੈਂਟ ਦੀ ਸ਼ੁਰੂਆਤ ਕਰ ਰਹੀ ਹੈ। ਇਸ ਤੋਂ ਇਲਾਵਾ, OnePlus ਇੰਡੀਆਂ ਨੇ ਸੋਸ਼ਲ ਮੀਡੀਆ 'ਤੇ ਇੱਕ ਟੀਜ਼ਰ ਵੀ ਸ਼ੇਅਰ ਕੀਤਾ ਹੈ, ਜਿਸ 'ਚ ਸਿਲਵਰ ਰੰਗ ਨਾਲ Nord ਲਿਖਿਆ ਹੈ। ਇਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ OnePlus ਸਮਰ ਲਾਂਚ ਇਵੈਂਟ ਦੌਰਾਨ OnePlus Nord 4 ਸਮਾਰਟਫੋਨ ਵੀ ਪੇਸ਼ ਕੀਤਾ ਜਾ ਸਕਦਾ ਹੈ।
OnePlus Nord 4 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.74 ਇੰਚ ਦੀ OLED ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution, 120Hz ਦੇ ਰਿਫ੍ਰੈਸ਼ ਦਰ ਅਤੇ 2,150nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7+ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਮੇਨ ਸੈਂਸਰ ਅਤੇ 8MP ਦਾ ਸੋਨੀ ਅਲਟ੍ਰਾਵਾਈਡ ਸੈਂਸਰ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।