ਹੈਦਰਾਬਾਦ:Nothing ਨੇ Nothing Ear ਅਤੇ Ear (a) ਏਅਰਬੱਡਸ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬੱਡਸ ਨੂੰ ਕੰਪਨੀ ਨੇ ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਕਾਫ਼ੀ ਸਮੇਂ ਤੋਂ ਇਨ੍ਹਾਂ ਡਿਵਾਈਸਾਂ ਨੂੰ ਟੀਜ਼ ਕਰ ਰਹੀ ਸੀ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। Nothing Ear ਅਤੇ Ear (a) 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ ਅਤੇ ਡਿਜ਼ਾਈਨ 'ਚ ਵੀ ਬਦਲਾਅ ਕੀਤਾ ਗਿਆ ਹੈ।
Nothing Ear ਅਤੇ Ear (a) ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Nothing Ear ਦੀ ਕੀਮਤ 11,999 ਰੁਪਏ, ਜਦਕਿ Ear (a) ਦੀ ਕੀਮਤ 7,999 ਰੁਪਏ ਰੱਖੀ ਗਈ ਹੈ।
Nothing Ear ਅਤੇ Ear (a) ਦੀ ਸੇਲ: Nothing Ear ਅਤੇ Ear (a) ਦੀ ਸੇਲ 22 ਅਪ੍ਰੈਲ ਨੂੰ ਫਲਿੱਪਕਾਰਟ, ਕ੍ਰੋਮਾ ਅਤੇ ਵਿਜੈ ਸੈਲਸ 'ਤੇ ਸ਼ੁਰੂ ਹੋਵੇਗੀ। Nothing Ear ਏਅਰਬੱਡਸ ਫਲਿੱਪਕਾਰਟ 'ਤੇ ਸੇਲ ਦੌਰਾਨ 10,999 ਰੁਪਏ ਅਤੇ Ear (a) 5,999 ਰੁਪਏ ਦੇ ਸਪੈਸ਼ਲ ਲਾਂਚ ਕੀਮਤ ਦੇ ਨਾਲ ਉਪਲਬਧ ਹੋਣਗੇ। Nothing Ear ਏਅਰਬੱਡਸ ਨੂੰ ਬਲੈਕ ਅਤੇ ਵਾਈਟ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ, ਜਦਕਿ Ear (a) ਨੂੰ ਬਲੈਕ, ਵਾਈਟ ਅਤੇ ਪੀਲੇ ਕਲਰ ਆਪਸ਼ਨਾਂ 'ਚ ਲਿਆਂਦਾ ਗਿਆ ਹੈ।
Nothing Ear ਅਤੇ Ear (a) ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਏਅਰਬੱਡਸ 'ਚ 11mm ਦੇ ਡਰਾਈਵਰ ਨਾਲ ਸਿਰੇਮਿਕ ਡਾਇਆਫ੍ਰਾਮ ਦਿੱਤਾ ਗਿਆ ਹੈ। ਏਅਰਫਲੋ ਨੂੰ ਬਿਹਤਰ ਬਣਾਉਣ ਅਤੇ ਆਡੀਓ ਗੁਣਵੱਤਾ ਲਈ ਇਸ 'ਚ LHDC 5.0 ਅਤੇ LDAC ਕੋਡੇਕ ਦਾ ਸਪੋਰਟ ਦਿੱਤਾ ਗਿਆ ਹੈ। ਇਨ੍ਹਾਂ ਏਅਰਬੱਡਸ 'ਚ ANC ਦੀ ਸੁਵਿਧਾ ਵੀ ਮਿਲਦੀ ਹੈ, ਜੋ 45ਡੀਬੀ ਤੱਕ Noise ਕੈਸਲਿੰਗ ਦਾ ਦਾਅਵਾ ਕਰਦੀ ਹੈ। Nothing Ear ਅਤੇ Ear (a) 'ਚ ਹਾਈ, ਮੀਡੀਅਮ ਅਤੇ ਲੋ ਮੋਡ ਦਿੱਤੇ ਗਏ ਹਨ। ਨਥਿੰਗ ਨੇ ਦਾਅਵਾ ਕੀਤਾ ਹੈ ਕਿ ਸਿੰਗਲ ਚਾਰਜ਼ 'ਚ ਇਨ੍ਹਾਂ ਏਅਰਬੱਡਸ ਨੂੰ 40.5 ਘੰਟੇ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦਕਿ ਇਹ ਏਅਰਬੱਡਸ 8.5 ਘੰਟੇ ਤੱਕ ਦਾ ਬੈਕਅੱਪ ਵੀ ਦਿੰਦੇ ਹਨ। ਇਨ੍ਹਾਂ ਏਅਰਬੱਡਸ ਦੀ ਬੈਟਰੀ 2.5ਵਾਟ ਦੀ ਵਾਈਰਲੈਂਸ ਅਤੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਨ੍ਹਾਂ ਡਿਵਾਈਸਾਂ 'ਚ ਡਿਊਲ ਕਨੈਕਟੀਵਿਟੀ ਅਤੇ ਰੀਅਲ ਟਾਈਮ ਸਵਿਚਿੰਗ ਦਾ ਸਪੋਰਟ ਵੀ ਮਿਲਦਾ ਹੈ।