ਪੰਜਾਬ

punjab

Netflix ਜਲਦ ਬੰਦ ਕਰਨ ਜਾ ਰਿਹੈ ਆਪਣਾ ਸਭ ਤੋਂ ਸਸਤਾ ਪਲੈਨ, ਸਿਰਫ਼ ਇਸ ਦਿਨ ਤੱਕ ਕਰ ਸਕੋਗੇ ਵਰਤੋ - Netflix Basic Plan

By ETV Bharat Tech Team

Published : Jul 3, 2024, 3:25 PM IST

Netflix Basic Plan: ਨੈੱਟਫਲਿਕਸ ਆਪਣੇ ਸਭ ਤੋਂ ਸਸਤੇ ਪਲੈਨ ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਬਾਰੇ ਰੇਡਿਟ ਯੂਜ਼ਰਸ ਨੂੰ ਨੋਟੀਫਿਕੇਸ਼ਨ ਮਿਲਣੇ ਵੀ ਸ਼ੁਰੂ ਹੋ ਗਏ ਹਨ। ਹੁਣ ਯੂਜ਼ਰਸ ਨੂੰ ਪਲੈਨ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।

Netflix Basic Plan
Netflix Basic Plan (Getty Images)

ਹੈਦਰਾਬਾਦ: ਨੈੱਟਫਲਿਕਸ ਆਪਣੇ ਸਭ ਤੋਂ ਸਸਤੇ ਐਡ ਫ੍ਰੀ ਪਲੈਨ ਨੂੰ ਖਤਮ ਕਰਨ ਜਾ ਰਿਹਾ ਹੈ। ਇਸਨੂੰ ਲੈ ਕੇ ਕੰਪਨੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਨੈੱਟਫਲਿਕਸ ਆਪਣੇ ਕੁਝ ਯੂਜ਼ਰਸ ਨੂੰ ਨੈੱਟਫਲਿਕਸ ਦੀ ਮੈਂਬਰਸ਼ਿੱਪ ਜਾਰੀ ਰੱਖਣ ਲਈ ਇੱਕ ਨਵਾਂ ਪਲੈਨ ਚੁਣਨ ਲਈ ਕਹਿ ਰਿਹਾ ਹੈ। ਇਸ ਲਈ ਯੂਜ਼ਰਸ ਲਗਾਤਾਰ ਰੇਡਿਟ 'ਤੇ ਪੋਸਟਾਂ ਸ਼ੇਅਰ ਕਰ ਰਹੇ ਹਨ।

ਯੂਜ਼ਰਸ ਕਰ ਰਹੇ ਨੇ ਪੋਸਟਾਂ: ਰੇਡਿਟ 'ਤੇ ਇੱਕ ਯੂਜ਼ਰ ਨੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਨੈੱਟਫਲਿਕਸ ਵੱਲੋਂ ਉਸਨੂੰ ਇੱਕ ਨੋਟੀਫਿਕੇਸ਼ਨ ਮਿਲਿਆ ਹੈ, ਜਿਸ 'ਚ ਲਿਖਿਆ ਸੀ," ਤੁਸੀਂ ਨੈੱਟਫਲਿਕਸ ਸਿਰਫ਼ 13 ਜੁਲਾਈ ਤੱਕ ਦੇਖ ਸਕਦੇ ਹੋ। ਜੇਕਰ ਤੁਸੀਂ ਇਸ ਪਲੈਨ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਇਸ ਲਈ ਗ੍ਰਾਹਕਾਂ ਨੂੰ 6.99 ਡਾਲਰ ਐਡ ਸਪੋਰਟਡ ਜਾਂ 22.99 ਐਡ ਫ੍ਰੀ 4K ਪ੍ਰੀਮੀਅਮ ਪਲੈਨ ਚੁਣਨਾ ਹੋਵੇਗਾ।"

ਨੈੱਟਫਲਿਕਸ ਪਹਿਲਾ ਹੀ ਕਰ ਚੁੱਕਾ ਐਲਾਨ:ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨੈੱਟਫਲਿਕਸ ਜਨਵਰੀ 'ਚ ਹੀ ਆਪਣੇ ਸਸਤੇ ਪਲੈਨ ਨੂੰ ਖਤਮ ਕਰਨ ਦਾ ਐਲਾਨ ਕਰ ਚੁੱਕਾ ਹੈ। ਨੈੱਟਫਲਿਕਸ ਨੇ ਦੱਸਿਆ ਸੀ ਕਿ ਸਾਲ ਦੀ ਦੂਜੀ ਤਿਮਾਹੀ 'ਚ ਮੌਜ਼ੂਦਾ ਯੂਜ਼ਰਸ ਲਈ ਪਲੈਨ ਨੂੰ ਹਟਾਇਆ ਜਾ ਰਿਹਾ ਹੈ, ਜਿਸਦੀ ਸ਼ੁਰੂਆਤ ਕਨੈਡਾ ਅਤੇ ਯੂਕੇ ਤੋਂ ਹੋਵੇਗੀ। ਕਨੈਡਾ ਅਤੇ ਯੂਕੇ 'ਚ ਨੈੱਟਫਲਿਕਸ ਦੇ ਪ੍ਰਾਈਸ ਪੇਜ 'ਤੇ ਲਿਖਿਆ ਗਿਆ ਹੈ ਕਿ ਬੇਸਿਕ ਪਲੈਨ ਬੰਦ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਕਿਸੇ ਵੀ ਸਮੇਂ ਆਪਣਾ ਪਲੈਨ ਬਦਲ ਸਕਦੇ ਹੋ।

ABOUT THE AUTHOR

...view details