ਪੰਜਾਬ

punjab

ETV Bharat / technology

Motorola Edge 50 Ultra ਸਮਾਰਟਫੋਨ ਕੱਲ੍ਹ ਹੋਵੇਗਾ ਲਾਂਚ, ਕੰਪਨੀ ਨੇ Peach Fuzz ਕਲਰ 'ਚ ਕੀਤਾ ਟੀਜ਼ - Motorola Edge 50 Ultra Launch Date - MOTOROLA EDGE 50 ULTRA LAUNCH DATE

Motorola Edge 50 Ultra Launch Date: Motorola ਆਪਣੇ ਗ੍ਰਾਹਕਾਂ ਲਈ Motorola Edge 50 Ultra ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਗਲੋਬਲ ਇਵੈਂਟ ਦੇ ਨਾਲ ਇਸ ਫੋਨ ਨੂੰ ਪੇਸ਼ ਕਰਨ ਜਾ ਰਹੀ ਹੈ। ਹੁਣ ਕੰਪਨੀ ਨੇ Motorola Edge 50 Ultra ਸਮਾਰਟਫੋਨ ਦਾ ਟੀਜ਼ਰ ਸ਼ੇਅਰ ਕਰ ਦਿੱਤਾ ਹੈ, ਜਿਸ 'ਚ ਫੋਨ ਨੂੰ ਪੀਚ ਕਲਰ 'ਚ ਦਿਖਾਇਆ ਗਿਆ ਹੈ।

Motorola Edge 50 Ultra Launch
Motorola Edge 50 Ultra Launch

By ETV Bharat Tech Team

Published : Apr 15, 2024, 10:52 AM IST

ਹੈਦਰਾਬਾਦ: Motorola ਆਪਣੇ ਗ੍ਰਾਹਕਾਂ ਲਈ Motorola Edge 50 Ultra ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਨੂੰ ਕੱਲ੍ਹ ਦੁਨੀਆਂ ਭਰ 'ਚ ਪੇਸ਼ ਕਰ ਦਿੱਤਾ ਜਾਵੇਗਾ। ਲਾਂਚ ਇਵੈਂਟ ਤੋਂ ਪਹਿਲਾ ਹੀ ਕੰਪਨੀ ਨੇ ਇਸ ਫੋਨ ਦਾ ਇੱਕ ਨਵਾਂ ਟੀਜ਼ਰ ਸ਼ੇਅਰ ਕਰ ਦਿੱਤਾ ਹੈ। ਇਸ ਟੀਜ਼ਰ ਦੇ ਨਾਲ ਆਉਣ ਵਾਲੇ ਫੋਨ ਦਾ ਨਵਾਂ ਲੁੱਕ ਸਾਹਮਣੇ ਆ ਗਿਆ ਹੈ। Motorola ਨੇ ਆਪਣੇ X ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਇਸ ਫੋਨ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਟੀਜ਼ਰ ਰਾਹੀ ਇਸ ਫੋਨ ਨੂੰ Peach Fuzz ਕਲਰ 'ਚ ਦਿਖਾਇਆ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਫੋਨ ਦੇ ਨਾਮ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ।

Motorola Edge 50 Ultra ਦਾ ਸਮਾਰਟਫੋਨ ਡਿਜ਼ਾਈਨ: Motorola Edge 50 Ultra ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਇਸ ਟੀਜ਼ਰ ਰਾਹੀ ਫੋਨ ਦੇ ਡਿਜ਼ਾਈਨ ਨੂੰ ਵੀ ਦੇਖਿਆ ਜਾ ਸਕਦਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਫੋਨ ਨੂੰ ਮੇਟਲ ਮਿਡਲ ਫ੍ਰੇਮ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਨੇ ਅਜੇ ਇਸ ਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।

Motorola Edge 50 Ultra ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ OLED ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਫਰੰਟ ਅਤੇ ਬੈਕ ਕੈਮਰਾ ਮਿਲ ਸਕਦਾ ਹੈ। ਇਸ ਫੋਨ ਨੂੰ ਟ੍ਰਿਪਲ ਕੈਮਰਾ ਸੈਟਅੱਪ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 4,500mAh ਦੀ ਬੈਟਰੀ ਮਿਲ ਸਕਦੀ ਹੈ।

ABOUT THE AUTHOR

...view details