ਹੈਦਰਬਾਦ:ਮਾਈਕ੍ਰੋਸਾਫਟ ਦੇ ਸਰਵਰ 'ਚ ਤਕਨੀਕੀ ਖਰਾਬੀ ਆਉਣ ਕਰਕੇ ਦੁਨੀਆਂ ਭਰ 'ਚ ਟੀਵੀ ਟੈਲੀਕਾਸਟ, ਬੈਂਕਿੰਗ ਅਤੇ ਹੋਰ ਵੀ ਕਈ ਵੱਡੀਆਂ ਕੰਪਨੀਆਂ ਦਾ ਕੰਮ ਬੰਦ ਹੋ ਗਿਆ ਹੈ। ਇਸ ਖਰਾਬੀ ਦੀ ਵਜ੍ਹਾਂ ਸਾਹਮਣੇ ਆ ਗਈ ਹੈ। ਕੰਪਨੀ ਅਨੁਸਾਰ, ਦੁਨੀਆਂ ਭਰ 'ਚ ਮਾਈਕ੍ਰੋਸਾਫਟ ਸਰਵਰ 'ਚ ਤਕਨੀਕੀ ਖਰਾਬੀ ਦੇ ਪਿੱਛੇ ਫਾਲਕਨ ਸੌਫਟਵੇਅਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮਾਈਕ੍ਰੋਸਾਫਟ ਫਾਲਕਨ ਸੌਫਟਵੇਅਰ ਦਾ ਇਸਤੇਮਾਲ ਕਰਦਾ ਹੈ। ਅਪਡੇਟ ਅਨੁਸਾਰ, ਫਾਲਕਨ ਸੌਫਟਵੇਅਰ ਜਿੱਥੇ ਇਸਤੇਮਾਲ ਕੀਤਾ ਗਿਆ ਹੈ, ਉਨ੍ਹਾਂ ਸਾਰੀਆਂ ਜਗ੍ਹਾਂ 'ਤੇ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ।
Microsoft Outage ਦਾ ਅੱਜ ਵੀ ਅਸਰ ਜਾਰੀ! ਏਅਰਪੋਰਟ ਸੇਵਾਵਾਂ ਪ੍ਰਭਾਵਿਤ - Microsoft Global Outage - MICROSOFT GLOBAL OUTAGE
Microsoft Global Outage: ਮਾਈਕ੍ਰੋਸਾਫਟ ਦੀਆਂ ਸੇਵਾਵਾਂ ਕੱਲ੍ਹ ਤੋਂ ਹੀ ਠੱਪ ਹਨ, ਜਿਸ ਕਰਕੇ ਕਈ ਵੱਡੀਆਂ ਕੰਪਨੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ 'ਚ ਕਈ ਜਗ੍ਹਾਂ 'ਤੇ ਇਸ ਖਰਾਬੀ ਕਾਰਨ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅੱਜ ਵੀ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Published : Jul 20, 2024, 4:32 PM IST
ਮਾਈਕ੍ਰੋਸਾਫਟ ਦੀਆਂ ਸੇਵਾਵਾਂ ਬੰਦ: ਭਾਰਤ 'ਚ ਕਈ ਥਾਵਾਂ 'ਤੇ ਇਸ ਖਰਾਬੀ ਕਾਰਨ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅੱਜ ਵੀ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਈਕ੍ਰੋਸਾਫਟ ਵੱਲੋ ਇਸ ਸਮੱਸਿਆ ਨੂੰ ਜਲਦ ਹੀ ਠੀਕ ਕਰਨ ਦੀ ਗੱਲ੍ਹ ਕਹੀ ਜਾ ਰਹੀ ਹੈ, ਪਰ ਅਜੇ ਤੱਕ ਇਸ ਗੱਲ੍ਹ ਦਾ ਪਤਾ ਨਹੀਂ ਲੱਗਿਆ ਹੈ ਕਿ ਇਸ ਖਰਾਬੀ ਨੂੰ ਸਹੀ ਹੋਣ ਵਿੱਚ ਕਿੰਨਾ ਸਮੇਂ ਲੱਗੇਗਾ।
ਅੱਜ ਵੀ ਫਲਾਈਟ ਦੀਆਂ ਸੇਵਾਵਾਂ ਪ੍ਰਭਾਵਿਤ: ਅੱਜ ਵੀ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਲਾਈਨ ਕੰਪਨੀਆਂ ਅਨੁਸਾਰ, ਅੱਜ ਵੀ ਦੇਸ਼ ਦੇ ਕਈ ਰਾਜਾਂ 'ਚ ਫਲਾਈਟ ਸੇਵਾਵਾਂ ਪ੍ਰਭਾਵਿਤ ਰਹਿ ਸਕਦੀਆਂ ਹਨ। ਦੱਸ ਦਈਏ ਕਿ ਇਸ ਤਕਨੀਕੀ ਖਰਾਬੀ ਦੇ ਚਲਦਿਆਂ ਕੱਲ੍ਹ ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਵੱਡੇ ਹਵਾਈ ਅੱਡੇ 'ਤੇ ਕਈ ਸਾਰੀਆਂ ਫਲਾਈਟਾਂ ਰੱਦ ਕੀਤੀਆਂ ਗਈਆਂ ਸੀ।