ਪੰਜਾਬ

punjab

ਵਟਸਐਪ 'ਚ ਆਇਆ ਸਟੇਟਸ ਨਾਲ ਜੁੜਿਆ ਨਵਾਂ ਫੀਚਰ, ਇੰਸਟਾਗ੍ਰਾਮ ਦੇ ਇਸ ਫੀਚਰ ਵਾਂਗ ਕਰੇਗਾ ਕੰਮ - WhatsApp Like Reaction Feature

By ETV Bharat Tech Team

Published : Aug 18, 2024, 5:21 PM IST

WhatsApp Like Reaction Feature: ਵਟਸਐਪ ਸਟੇਟਸ ਅਪਡੇਟ 'ਚ ਇੱਕ ਨਵਾਂ ਫੀਚਰ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਕੰਟੈਕਟਸ ਦੇ ਸਟੇਟਸ ਅਪਡੇਟ 'ਤੇ ਹਾਰਟ ਇਮੋਜੀ ਨਾਲ ਰਿਏਕਸ਼ਨ ਦੇ ਸਕਦੇ ਹਨ। ਇਸ ਤੋਂ ਇਲਾਵਾ, ਕੰਪਨੀ ਮੈਸੇਜ ਬਲੋਕਿੰਗ ਲਈ ਵੀ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ।

WhatsApp Like Reaction Feature
WhatsApp Like Reaction Feature (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਸਟੇਟਸ ਅਪਡੇਟ ਲਈ ਨਵਾਂ ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦਾ ਨਾਮ 'LIke Reaction' ਹੈ। ਨਵਾਂ ਫੀਚਰ ਯੂਜ਼ਰਸ ਨੂੰ ਸਟੇਟਸ ਅਪਡੇਟ 'ਤੇ ਹਾਰਟ ਇਮੋਜੀ ਨਾਲ ਰਿਏਕਸ਼ਨ ਕਰਨ ਦਾ ਆਪਸ਼ਨ ਦਿੰਦਾ ਹੈ। ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। ਇਸ ਤੋਂ ਇਲਾਵਾ, ਕੰਪਨੀ ਅਣਜਾਣ ਅਕਾਊਂਟ ਤੋਂ ਆਉਣ ਵਾਲੇ ਮੈਸੇਜਾਂ ਲਈ ਵੀ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ।

'Like Reaction' ਫੀਚਰ ਦਾ ਸਕ੍ਰੀਨਸ਼ਾਰਟ:WABetaInfo ਨੇ ਸਟੇਟਸ ਅਪਡੇਟ ਲਈ ਮਿਲ ਰਹੇ 'Like Reaction' ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤੀ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਸਟੇਟਸ ਅਪਡੇਟ 'ਤੇ ਰਿਏਕਟ ਕਰਨ ਲਈ ਰਿਪਲਾਈ ਬਾਰ ਦੇ ਕੋਲ੍ਹ ਹਾਰਟ ਇਮੋਜੀ ਦਾ ਆਪਸ਼ਨ ਮਿਲੇਗਾ। ਹਾਰਟ ਇਮੋਜੀ ਨਾਲ ਰਿਏਕਟ ਕਰਨ 'ਤੇ ਸਟੇਟਸ ਅਪਡੇਟ ਕਰਨ ਵਾਲੇ ਯੂਜ਼ਰਸ ਨੂੰ ਨੋਟੀਫਿਕੇਸ਼ਨ ਮਿਲ ਜਾਵੇਗਾ, ਜਿਸ ਰਾਹੀ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਕਿਸੇ ਨੇ ਉਨ੍ਹਾਂ ਦੇ ਸਟੇਟਸ ਨੂੰ ਲਾਈਕ ਕੀਤਾ ਹੈ। ਸਟੇਟਸ ਨੂੰ ਲਾਈਕ ਕਰਨ ਵਾਲੇ ਯੂਜ਼ਰਸ ਦੀ ਲਿਸਟ ਨਾਰਮਲ ਵਿਊਰ ਸ਼ੀਟ 'ਚ ਹੀ ਨਜ਼ਰ ਆਵੇਗੀ।

WABetaInfo ਅਨੁਸਾਰ, ਸਟੇਟਸ ਅੱਪਡੇਟ ਲਈ ਰਿਐਕਸ਼ਨ ਫੀਚਰ ਐਂਡ-ਟੂ-ਐਂਡ ਐਨਕ੍ਰਿਪਸ਼ਨ ਹੋਵੇਗਾ। ਇਸ ਫੀਚਰ ਨੂੰ ਫਿਲਹਾਲ ਐਂਡਰਾਈਡ 2.24.17.21 ਲਈ WhatsApp ਬੀਟਾ 'ਚ ਦੇਖਿਆ ਗਿਆ ਹੈ। ਉਮੀਦ ਹੈ ਕਿ ਬੀਟਾ ਟੈਸਟਿੰਗ ਤੋਂ ਬਾਅਦ ਕੰਪਨੀ ਗਲੋਬਲ ਯੂਜ਼ਰਸ ਲਈ ਆਪਣਾ ਸਟੇਬਲ ਵਰਜ਼ਨ ਵੀ ਰੋਲਆਊਟ ਕਰੇਗੀ।

ਮੈਸੇਜ ਬਲੌਕ ਕਰਨ ਵਾਲਾ ਫੀਚਰ:ਇਸ ਤੋਂ ਇਲਾਵਾ, ਵਟਸਐਪ ਦੇ ਨਵੇਂ ਫੀਚਰ ਦੀ ਲਿਸਟ 'ਚ ਅਣਜਾਣ ਅਕਾਊਂਟਸ ਤੋਂ ਆਉਣ ਵਾਲੇ ਮੈਸੇਜਾਂ ਨੂੰ ਬਲੌਕ ਕਰਨ ਵਾਲਾ ਫੀਚਰ ਵੀ ਸ਼ਾਮਲ ਹੈ। ਕੰਪਨੀ ਫਿਲਹਾਲ ਇਸ ਫੀਚਰ 'ਤੇ ਕੰਮ ਕਰ ਰਹੀ ਹੈ। WABetaInfo ਨੇ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ 'Block Messages From UnKnown Account' ਵਾਲੇ ਆਪਸ਼ਨ ਨੂੰ ਦੇਖ ਸਕਦੇ ਹੋ। ਇਹ ਫੀਚਰ ਸਕੈਮ ਮੈਸੇਜਾਂ ਨੂੰ ਰੋਕਣ 'ਚ ਕਾਫ਼ੀ ਮਦਦਗਾਰ ਹੋ ਸਕਦਾ ਹੈ।

ABOUT THE AUTHOR

...view details