ਹੈਦਰਾਬਾਦ: ਲਾਵਾ ਨੇ ਆਪਣੇ ਗ੍ਰਾਹਕਾਂ ਲਈ Lava Yuva 3 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Lava Yuva 3 ਸਮਾਰਟਫੋਨ ਨੂੰ ਭਾਰਤ 'ਚ 7,000 ਰੁਪਏ ਤੋਂ ਘੱਟ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਘੱਟ ਕੀਮਤ ਹੋਣ ਦੇ ਬਾਅਦ ਵੀ ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।
Lava Yuva 3 ਸਮਾਰਟਫੋਨ ਦੀ ਕੀਮਤ: ਭਾਰਤ 'ਚ Lava Yuva 3 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 4GB+64GB ਸਟੋਰੇਜ ਵਾਲੇ ਮਾਡਲ ਦੀ ਭਾਰਤੀ ਕੀਮਤ 6,799 ਰੁਪਏ ਹੈ ਅਤੇ 4GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 7,299 ਰੁਪਏ ਹੈ।
Lava Yuva 3 ਸਮਾਰਟਫੋਨ ਦੀ ਪਹਿਲੀ ਸੇਲ:Lava Yuva 3 ਸਮਾਰਟਫੋਨ ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 10 ਫਰਵਰੀ ਤੋਂ ਸ਼ੁਰੂ ਹੋਵੇਗੀ। Lava Yuva 3 ਸਮਾਰਟਫੋਨ ਨੂੰ ਤੁਸੀਂ ਲਾਵਾ ਈ-ਸਟੋਰ ਅਤੇ ਲਾਵਾ ਰਿਟੇਲ ਨੈੱਟਵਰਕ ਤੋਂ ਖਰੀਦ ਸਕੋਗੇ। Lava Yuva 3 ਸਮਾਰਟਫੋਨ 'ਚ ਐਂਡਰਾਈਡ 14 ਅਪਗ੍ਰੇਡ ਅਤੇ ਦੋ ਸਾਲ ਦਾ ਸੁਰੱਖਿਆ ਅਪਡੇਟ ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ Eclipse Black, Cosmic Lavender ਅਤੇ Galaxy White ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Lava Yuva 3 ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂLava Yuva 3 ਸਮਾਰਟਫੋਨ 'ਚ 6.5 ਇੰਚ ਦੀ HD+ਪੰਚ ਹੋਲ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unisoc T606 ਆਕਟਾ ਕੋਰ ਚਿਪਸੈੱਟ ਦਿੱਤੀ ਗਈ ਹੈ। Lava Yuva 3 ਸਮਾਰਟਫੋਨ ਨੂੰ 64GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਬੈਕ 'ਤੇ ਇੱਕ ਬੈਕ ਪ੍ਰੀਮਿਅਮ ਡਿਜ਼ਾਈਨ ਮਿਲਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 13MP ਟ੍ਰਿਪਲ AI ਰਿਅਰ ਕੈਮਰਾ ਮਿਲਦਾ ਹੈ ਅਤੇ ਸੈਲਫ਼ੀ ਲਈ 5MP ਦਾ ਕੈਮਰਾ ਦਿੱਤਾ ਗਿਆ ਹੈ। Lava Yuva 3 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜਿਸਨੂੰ ਟਾਈਪ-ਸੀ ਪੋਰਟ ਦਾ ਸਪੋਰਟ ਦਿੱਤਾ ਗਿਆ ਹੈ।