ਹੈਦਰਾਬਾਦ:OnePlus ਆਪਣੇ ਭਾਰਤੀ ਗ੍ਰਾਹਕਾਂ ਲਈ OnePlus Nord CE4 Lite 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਲੰਬੇ ਸਮੇਂ ਤੋਂ ਇਸ ਫੋਨ ਨੂੰ ਬਿਨ੍ਹਾਂ ਨਾਮ ਅਤੇ ਲੁੱਕ ਦੇ ਟੀਜ਼ ਕਰ ਰਹੀ ਸੀ। ਕੱਲ੍ਹ ਸ਼ਾਮ 7:00 ਵਜੇ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦੇ ਨਾਲ ਹੀ ਸਮਾਰਟਫੋਨ ਦਾ ਨਾਮ ਅਤੇ ਲੁੱਕ ਦਾ ਵੀ ਖੁਲਾਸਾ ਕਰ ਦਿੱਤਾ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਫੋਨ ਦੀ ਫਰਸਟ ਲੁੱਕ ਨੂੰ ਟੀਜ਼ ਕਰਨ ਦੀ ਤਰੀਕ 18 ਜੂਨ ਸ਼ਾਮ 7:00 ਵਜੇ ਰੱਖੀ ਸੀ, ਜਿਸ ਤੋਂ ਬਾਅਦ ਹੁਣ ਇਸ ਫੋਨ ਬਾਰੇ ਸਾਰੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ।
ਇੰਤਜ਼ਾਰ ਹੋਇਆ ਖਤਮ! OnePlus Nord CE4 Lite 5G ਸਮਾਰਟਫੋਨ ਦੀ ਲਾਂਚ ਡੇਟ ਅਤੇ ਲੁੱਕ ਆਈ ਸਾਹਮਣੇ - OnePlus Nord CE4 Lite Launch Date - ONEPLUS NORD CE4 LITE LAUNCH DATE
OnePlus Nord CE4 Lite 5G Launch Date: OnePlus ਆਪਣੇ ਗ੍ਰਾਹਕਾਂ ਲਈ OnePlus Nord CE4 Lite 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਇਸ ਫੋਨ ਦੇ ਨਾਮ, ਲੁੱਕ ਅਤੇ ਲਾਂਚ ਡੇਟ ਤੋਂ ਪਰਦਾ ਹਟਾ ਦਿੱਤਾ ਹੈ। ਇਸ ਸਮਾਰਟਫੋਨ ਨੂੰ ਬਲੂ ਕਲਰ ਆਪਸ਼ਨ ਦੇ ਨਾਲ ਲਿਆਂਦਾ ਜਾ ਰਿਹਾ ਹੈ।
Published : Jun 19, 2024, 11:11 AM IST
OnePlus Nord CE4 Lite 5G ਦੀ ਲਾਂਚ ਡੇਟ: OnePlus ਨੇ ਆਪਣੇ ਅਧਿਕਾਰਿਤ X ਅਕਾਊਂਟ ਰਾਹੀ ਜਾਣਕਾਰੀ ਸ਼ੇਅਰ ਕੀਤੀ ਹੈ ਕਿ OnePlus Nord CE4 Lite 5G ਸਮਾਰਟਫੋਨ 24 ਜੂਨ ਨੂੰ ਭਾਰਤ 'ਚ ਸ਼ਾਮ 7:00 ਵਜੇ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਬਲੂ ਕਲਰ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
- Samsung Galaxy S24 ਅਲਟ੍ਰਾ ਨਵੇਂ ਕਲਰ ਆਪਸ਼ਨ ਦੇ ਨਾਲ ਭਾਰਤ 'ਚ ਲਏਗਾ ਐਂਟਰੀ, ਕੰਪਨੀ ਨੇ ਦਿੱਤੇ ਸੰਕੇਤ - Samsung Galaxy S24 Ultra New Color
- CMF Phone 1 ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਜਾਣੋ ਕੀਮਤ - CMF Phone 1 Launch Date
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਕੁਝ ਹੀ ਦਿਨਾਂ 'ਚ ਲਾਂਚ ਹੋਣ ਜਾ ਰਹੇ ਨੇ ਇਹ 4 ਸ਼ਾਨਦਾਰ ਸਮਾਰਟਫੋਨ - Upcoming smartphone in June 2024
OnePlus Nord CE4 Lite 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ Sony LYTIA ਅਤੇ OIS ਦੇ ਨਾਲ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 50MP Sony LYT-600 ਪ੍ਰਾਈਮਰੀ ਕੈਮਰਾ ਦਿੱਤਾ ਜਾ ਸਕਦਾ ਹੈ। OnePlus Nord CE4 Lite 5G 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 80ਵਾਟ ਦੀ SUPERVOOC ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।