ਹੈਦਰਾਬਾਦ: ਇੱਕ ਸਮੇਂ 'ਚ ਸੋਸ਼ਲ ਮੀਡੀਆ ਐਪ TikTok ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਐਪ ਨੂੰ ਲੋਕ ਕਾਫ਼ੀ ਪਸੰਦ ਕਰਦੇ ਸੀ। ਪਰ ਬਾਅਦ ਵਿੱਚ ਇਸ ਐਪ 'ਤੇ ਬੈਨ ਲਗਾ ਦਿੱਤਾ ਗਿਆ ਸੀ। ਦੱਸ ਦਈਏ ਕਿ TikTok ਭਾਰਤ ਤੋਂ ਲੈ ਕੇ ਅਮਰੀਕਾ ਤੱਕ ਕਈ ਦੇਸ਼ਾਂ ਵਿੱਚ ਬੈਨ ਹੈ। ਹੁਣ ਹਾਲ ਹੀ ਵਿੱਚ ਭਾਰਤ ਦੇ ਗੁਆਢੀ ਦੇਸ਼ ਨੇਪਾਲ ਨੇ TikTok 'ਤੇ ਲੱਗੇ ਬੈਨ ਨੂੰ ਹਟਾ ਦਿੱਤਾ ਹੈ। ਹਾਲਾਂਕਿ, ਇਹ ਬੈਨ ਕੁਝ ਸ਼ਰਤਾਂ ਤੋਂ ਬਾਅਦ ਹਟਾਇਆ ਗਿਆ ਹੈ।
ਨੇਪਾਲ 'ਚ TikTok 'ਤੇ ਕਿਉ ਲੱਗਾ ਸੀ ਬੈਨ?: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨੇਪਾਲ ਦੀ ਸਰਕਾਰ ਨੇ 9 ਮਹੀਨੇ ਪਹਿਲਾ TikTok 'ਤੇ ਬੈਨ ਲਗਾਇਆ ਸੀ। ਇਹ ਬੈਨ ਐਪ 'ਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਲਈ ਲਗਾਇਆ ਗਿਆ ਸੀ, ਜਿਸਦੇ ਚਲਦਿਆਂ ਨੇਪਾਲ ਸਰਕਾਰ ਨੇ ਇਸ ਐਪ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।