ਪੰਜਾਬ

punjab

ETV Bharat / technology

iQOO Z9s ਸਮਾਰਟਫੋਨ ਜਲਦ ਹੋ ਸਕਦੈ ਪੇਸ਼, ਕੰਪਨੀ ਦੇ ਸੀਈਓ ਨੇ ਦਿਖਾਈ ਫੋਨ ਦੀ ਪਹਿਲੀ ਝਲਕ - iQOO Z9s Launch Date - IQOO Z9S LAUNCH DATE

iQOO Z9s Launch Date: iQOO ਆਪਣੇ ਗ੍ਰਾਹਕਾਂ ਲਈ iQOO Z9s ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਫੋਨ ਅਗਲੇ ਮਹੀਨੇ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।

iQOO Z9s Launch Date
iQOO Z9s Launch Date (Twitter)

By ETV Bharat Tech Team

Published : Jul 22, 2024, 5:31 PM IST

ਹੈਦਰਾਬਾਦ: iQOO ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9s ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। iQOO ਨੇ ਹਾਲ ਹੀ ਵਿੱਚ ਗ੍ਰਾਹਕਾਂ ਲਈ iQOO Z9 Lite 5G ਸਮਾਰਟਫੋਨ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਇੱਕ ਹੋਰ ਫੋਨ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। iQOO ਇੰਡੀਆਂ ਦੇ ਸੀਈਓ ਨੇ ਇਸ ਫੋਨ ਦਾ ਪੋਸਟਰ ਸ਼ੇਅਰ ਕਰਕੇ iQOO Z9s ਸਮਾਰਟਫੋਨ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ iQOO Z9s ਸਮਾਰਟਫੋਨ ਅਗਲੇ ਮਹੀਨੇ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, ਇਸ ਫੋਨ ਦੀ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। iQOO Z9s ਸਮਾਰਟਫੋਨ ਦੇ ਫੀਚਰਸ ਨੂੰ ਲੈ ਕੇ ਕੁਝ ਲੀਕ ਸਾਹਮਣੇ ਆਏ ਹਨ।

iQOO Z9s ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7200 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਮਿਲ ਸਕਦੇ ਹਨ, ਜਿਸ 'ਚ 50MP ਦਾ ਸੋਨੀ ਪ੍ਰਾਈਮਰੀ ਕੈਮਰਾ ਅਤੇ 2MP ਦਾ ਸੈਕੰਡਰੀ ਕੈਮਰਾ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 44ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਇਸ ਫੋਨ ਦੇ ਜ਼ਿਆਦਾ ਫੀਚਰਸ ਅਤੇ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ABOUT THE AUTHOR

...view details