ਹੈਦਰਾਬਾਦ:Infinix ਆਪਣੇ ਗ੍ਰਾਹਕਾਂ ਲਈ ਨਵੀਂ ਸੀਰੀਜ਼ Infinix Note 40 ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਸੀਰੀਜ਼ ਅਗਲੇ ਮਹੀਨੇ ਅਪ੍ਰੈਲ 'ਚ ਲਾਂਚ ਕੀਤੀ ਜਾਵੇਗੀ। Infinix Note 40 ਸੀਰੀਜ਼ ਦੀ ਲਾਂਚ ਡੇਟ ਦਾ ਕੰਪਨੀ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ, ਪਰ ਇਸ ਸੀਰੀਜ਼ ਦਾ ਇੱਕ ਮਾਈਕ੍ਰੋਸਾਈਟ ਫਲਿੱਪਕਾਰਟ 'ਤੇ ਲਾਈਵ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Infinix Note 40 ਸੀਰੀਜ਼ 'ਚ Infinix Note 40, Infinix Note 40 ਪ੍ਰੋ, Infinix Note 40 ਪ੍ਰੋ 5G ਅਤੇ Infinix Note 40 ਪ੍ਰੋ ਪਲੱਸ 5G ਸਮਾਰਟਫੋਨ ਸ਼ਾਮਲ ਹੋਣਗੇ। ਕੰਪਨੀ ਵੱਲੋ ਅਜੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਸੀਰੀਜ਼ 12 ਅਪ੍ਰੈਲ ਨੂੰ ਭਾਰਤ 'ਚ ਲਾਂਚ ਹੋ ਸਕਦੀ ਹੈ।
Infinix Note 40 ਸੀਰੀਜ਼ ਜਲਦ ਹੋ ਸਕਦੀ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 Series Launch Date
Infinix Note 40 Series Launch Date: Infinix ਆਪਣੇ ਗ੍ਰਾਹਕਾਂ ਲਈ Infinix Note 40 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਅਜੇ ਤੱਕ ਐਂਡਰਾਈਡ ਸੈਗਮੈਂਟ 'ਚ ਕਿਸੇ ਵੀ ਕੰਪਨੀ ਨੇ ਲਾਂਚ ਨਹੀਂ ਕੀਤਾ ਹੈ।
Published : Mar 28, 2024, 4:21 PM IST
Infinix Note 40 ਸੀਰੀਜ਼ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ HD+Resolution ਵਾਲੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7020 ਚਿਪਸੈੱਟ ਮਿਲ ਸਕਦੀ ਹੈ। Infinix Note 40 Pro+ ਸਮਾਰਟਫੋਨ ਨੂੰ 12GB ਰੈਮ+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਦਕਿ Infinix Note 40 Pro ਸਮਾਰਟਫੋਨ ਨੂੰ 8GB ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ। Infinix Note 40 Pro+ ਫੋਨ 'ਚ 4,600mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Infinix Note 40 Pro 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 45 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਇਸ ਸੀਰੀਜ਼ 'ਚ ਰਿਅਰ ਪੈਨਲ 'ਤੇ LED ਫਲੈਸ਼ ਦੇ ਨਾਲ ਟ੍ਰਿਪਲ ਕੈਮਰਾ ਦਿੱਤਾ ਜਾ ਸਕਦਾ ਹੈ, ਜਿਸ 'ਚ OIS ਦੇ ਨਾਲ 108MP ਪ੍ਰਾਈਮਰੀ ਅਤੇ 2MP ਦੇ ਲੈਂਸ ਸ਼ਾਮਲ ਹੋ ਸਕਦੇ ਹਨ। ਸੈਲਫ਼ੀ ਲਈ ਇਸ ਸੀਰੀਜ਼ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ।