ਹੈਦਰਾਬਾਦ: Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ 21 ਜੂਨ ਨੂੰ ਪੇਸ਼ ਕਰ ਦਿੱਤਾ ਜਾਵੇਗਾ। ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਅਤੇ ਕਲਰ ਆਪਸ਼ਨ ਨਾਲ ਜੁੜੀਆਂ ਜਾਣਕਾਰੀਆਂ ਪਹਿਲਾ ਤੋਂ ਹੀ ਲੀਕ ਕਰ ਦਿੱਤੀਆਂ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਪਿਛਲੇ ਮਹੀਨੇ ਫਿਲੀਪੀਨਜ਼ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਿਆਂਦੇ ਜਾਣ ਦੀ ਤਿਆਰੀ ਚੱਲ ਰਹੀ ਹੈ।
Infinix Note 40 5G ਸਮਾਰਟਫੋਨ ਜਲਦ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 5G Launch Date - INFINIX NOTE 40 5G LAUNCH DATE
Infinix Note 40 5G Launch Date: Infinix ਆਪਣੇ ਗ੍ਰਾਹਕਾਂ ਲਈ Infinix Note 40 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ ਭਾਰਤ 'ਚ ਲਿਆਂਦਾ ਜਾ ਰਿਹਾ ਹੈ।
Published : Jun 14, 2024, 7:05 PM IST
Infinix Note 40 5G ਸਮਾਰਟਫੋਨ ਦੀ ਲਾਂਚ ਡੇਟ: Infinix Note 40 5G ਸਮਾਰਟਫੋਨ 21 ਜੂਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ। Infinix Note 40 5G ਸਮਾਰਟਫੋਨ ਨੂੰ Obsidian Black ਅਤੇ Titan Gold ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
- ਵਾਈਸ ਮੈਸੇਜ ਨੂੰ ਟੈਕਸਟ 'ਚ ਬਦਲੇਗਾ ਵਟਸਐਪ ਦਾ ਇਹ ਨਵਾਂ ਫੀਚਰ, ਜਾਣੋ ਕਿਵੇਂ ਕਰੇਗਾ ਕੰਮ - WhatsApp New Update
- OnePlus Nord CE4 Lite ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - OnePlus Nord CE4 Lite Launch Date
- Realme C65 5G ਸਮਾਰਟਫੋਨ ਦੇ ਨਵੇਂ ਕਲਰ ਆਪਸ਼ਨ ਦੀ ਅੱਜ ਪਹਿਲੀ ਸੇਲ, ਮਿਲ ਰਿਹੈ ਨੇ ਸ਼ਾਨਦਾਰ ਆਫ਼ਰਸ - Realme C65 5G Sale
Infinix Note 40 5G ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਫੁੱਲ HD+AMOLED ਸਕ੍ਰੀਨ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਜਾ ਸਕਦਾ ਹੈ, ਜਿਸ 'ਚ 108MP ਦਾ ਪ੍ਰਾਈਮਰੀ ਸੈਂਸਰ ਅਤੇ 2MP ਦਾ ਸੈਕੰਡਰੀ ਕੈਮਰਾ ਸ਼ਾਮਲ ਹੋਵੇਗਾ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 15ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਹੌਲੀ-ਹੌਲੀ ਇਸ ਫੋਨ ਦੇ ਸਾਰੇ ਫੀਚਰਸ ਸਾਹਮਣੇ ਆ ਜਾਣਗੇ।