ਹੈਦਰਾਬਾਦ:ਇੰਡੀਗੋ 'ਚ ਕਾਫ਼ੀ ਲੋਕ ਸਫ਼ਰ ਕਰਨਾ ਪਸੰਦ ਕਰਦੇ ਹਨ। ਇਸ ਲਈ ਇੰਡੀਗੋ ਆਪਣੇ ਯਾਤਰੀਆਂ ਲਈ ਨਵੀਆਂ ਸੁਵਿਧਾਵਾਂ ਪੇਸ਼ ਕਰਦਾ ਰਹਿੰਦਾ ਹੈ। ਹੁਣ ਇੰਡੀਗੋ ਨੇ 6Eskai ਸੁਵਿਧਾ ਨੂੰ ਵਟਸਐਪ 'ਚ ਲਾਂਚ ਕੀਤਾ ਹੈ। ਇੰਡੀਗੋ ਦੀ ਫਲਾਈਟ 'ਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਟਿਕਟ ਬੁੱਕ ਕਰਨ ਤੋਂ ਲੈ ਕੇ ਬੋਰਡਿੰਗ ਪਾਸ ਜਨਰੇਟ ਕਰਨ ਤੱਕ ਅਤੇ ਫਲਾਈਟ ਦਾ ਸਟੇਟਸ ਚੈੱਕ ਕਰਨ ਦਾ ਕੰਮ ਵੀ ਵਟਸਐਪ ਰਾਹੀ ਕਰ ਸਕਣਗੇ। ਇਹ ਸੁਵਿਧਾ ਗੂਗਲ ਪਾਰਟਨਰ Riafy ਦੁਆਰਾ ਵਿਕਸਿਤ ਕੀਤੀ ਗਈ ਹੈ। ਇਸਦੇ ਨਾਲ ਹੀ, ਇੰਡੀਗੋ ਦੀ ਫਲਾਈਟ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਉਨ੍ਹਾਂ ਦੀ ਯਾਤਰਾ ਨਾਲ ਜੁੜੇ ਸਵਾਲ ਵੀ ਵਟਸਐਪ ਤੋਂ ਪੁੱਛਣ ਦੀ ਸੁਵਿਧਾ ਮਿਲੇਗੀ, ਜਿਸ ਰਾਹੀ ਯਾਤਰੀ ਟੈਕਸਟ ਜਾਂ ਵਾਈਸ ਦੇ ਰਾਹੀ ਆਪਣੇ ਸਵਾਲਾਂ ਦੇ ਜਵਾਬ ਪਾ ਸਕਣਗੇ। ਇਹ ਸਵਾਲ ਅੰਗ੍ਰੇਜ਼ੀ, ਹਿੰਦੀ ਅਤੇ ਤਾਮਿਲ 'ਚ ਪੁੱਛੇ ਜਾ ਸਕਣਗੇ।
ਇੰਡੀਗੋ ਨੇ ਲਾਂਚ ਕੀਤੀ 6Eskai ਸੁਵਿਧਾ: 6Eskai ਸੁਵਿਧਾ ਬਾਰੇ ਜਾਣਕਾਰੀ ਇੰਡੀਗੋ ਨੇ ਆਪਣੇ ਯਾਤਰੀਆਂ ਨੂੰ ਦਿੱਤੀ ਹੈ। ਕੰਪਨੀ ਨੇ ਇਮੇਲ ਰਾਹੀ ਆਪਣੇ ਗ੍ਰਾਹਕਾਂ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਹੈ।