ਹੈਦਰਾਬਾਦ: ਗੂਗਲ ਆਪਣੇ ਯੂਜ਼ਰਸ ਲਈ 'ਆਡੀਓ ਇਮੋਜੀ' ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਕਾਲਿੰਗ ਦੌਰਾਨ ਕੰਮ ਕਰੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਕਾਲ 'ਤੇ ਇਮੋਜੀ ਰਾਹੀ ਰਿਏਕਸ਼ਨ ਦੇਣ ਦੀ ਸੁਵਿਧਾ ਮਿਲੇਗੀ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ 'ਆਡੀਓ ਇਮੋਜੀ' ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕੀਤਾ ਜਾ ਸਕਦਾ ਹੈ।
ਕਾਲ ਕਰਨ ਦਾ ਬਦਲੇਗਾ ਅਨੁਭਵ: ਗੂਗਲ ਆਪਣੇ ਯੂਜ਼ਰਸ ਲਈ 'ਆਡੀਓ ਇਮੋਜੀ' ਫੀਚਰ ਨੂੰ ਜਲਦ ਹੀ ਪੇਸ਼ ਕਰ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਕਾਲਿੰਗ ਦੌਰਾਨ ਇਮੋਜੀ ਦੇ ਰਾਹੀ ਰਿਏਕਟ ਕਰਨ ਦੀ ਸੁਵਿਧਾ ਮਿਲੇਗੀ। ਇਸ ਫੀਚਰ 'ਚ Sad, Applause, Celebrate, Laugh, Drumroll ਅਤੇ Poop ਵਰਗੇ ਇਮੋਜੀ ਸ਼ਾਮਲ ਹਨ। ਜੇਕਰ ਤੁਹਾਨੂੰ ਕੋਈ ਕਾਲ ਆਉਦੀ ਹੈ, ਤਾਂ ਤੁਸੀਂ ਇਨ੍ਹਾਂ ਇਮੋਜੀ ਦੇ ਰਾਹੀ ਰਿਏਕਟ ਕਰ ਸਕੋਗੇ। ਇਸ ਫੀਚਰ ਦਾ ਨਾਮ ਆਡੀਓ ਇਮੋਜੀ ਹੈ। ਇਨ੍ਹਾਂ ਇਮੋਜੀ ਰਾਹੀ ਜਿਹੜੀ ਵਾਈਸ ਜਨਰੇਟ ਹੋਵੇਗੀ, ਉਸਨੂੰ ਕਾਲਰ ਅਤੇ ਰਿਸੀਵਰ ਦੋਨੋ ਹੀ ਸੁਣ ਸਕਣਗੇ।