ਹੈਦਰਾਬਾਦ:ਗੂਗਲ ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Google Pixel 8a ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਕਿਹਾ ਜਾ ਰਿਹਾ ਸੀ ਕਿ ਗੂਗਲ ਆਪਣੇ I/O 2024 ਇਵੈਂਟ 'ਚ Google Pixel 8a ਸਮਾਰਟਫੋਨ ਨੂੰ ਪੇਸ਼ ਕਰੇਗਾ, ਪਰ ਕੰਪਨੀ ਨੇ ਇਸ ਇਵੈਂਟ ਤੋਂ ਇੱਕ ਹਫ਼ਤੇ ਪਹਿਲਾ 7 ਮਈ ਨੂੰ ਹੀ Google Pixel 8a ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਲਾਂਚ ਦੇ ਨਾਲ ਇਸ ਫੋਨ 'ਤੇ ਸ਼ਾਨਦਾਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
Google Pixel 8a ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਸ਼ੁਰੂਆਤੀ ਕੀਮਤ 52,999 ਰੁਪਏ ਰੱਖੀ ਗਈ ਹੈ।
Google Pixel 8a 'ਤੇ ਡਿਸਕਾਊਂਟ: ਜੇਕਰ ਗ੍ਰਾਹਕ Google Pixel 8a ਨੂੰ ਪ੍ਰੀ-ਆਰਡਰ ਕਰਦੇ ਹਨ, ਤਾਂ ਕੰਪਨੀ ਵੱਲੋ ਅਜਿਹੇ ਗ੍ਰਾਹਕਾਂ ਨੂੰ ਡਿਸਕਾਊਂਟ ਅਤੇ ਆਫ਼ਰਸ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਚੁਣੇ ਹੋਏ ਬੈਂਕ ਕਾਰਡਸ ਨਾਲ ਭੁਗਤਾਨ ਕਰਨ ਅਤੇ ਪੁਰਾਣਾ ਫੋਨ ਐਕਸਚੇਜ਼ ਕਰਨ 'ਤੇ ਗ੍ਰਾਹਕਾਂ ਨੂੰ ਵੱਡੀ ਛੋਟ ਮਿਲ ਰਹੀ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ ਅਤੇ ਬੈਨਰ 'ਤੇ ਇਸਦਾ ਡਿਸਕਾਊਂਟ ਪ੍ਰਾਈਸ 39,999 ਰੁਪਏ ਨਜ਼ਰ ਆ ਰਿਹਾ ਹੈ। Google Pixel 8a ਸਮਾਰਟਫੋਨ ਖਰੀਦਦੇ ਸਮੇਂ ਗ੍ਰਾਹਕਾਂ ਨੂੰ SBI ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਨ 'ਤੇ 4,000 ਰੁਪਏ ਦਾ ਡਿਸਕਾਊਂਟ ਮਿਲੇਗਾ। ਚੁਣੇ ਸਮਾਰਟਫੋਨ ਮਾਡਲ ਐਕਸਚੇਜ਼ ਕਰਨ 'ਤੇ 9,000 ਰੁਪਏ ਦਾ ਆਫ਼ਰ ਵੀ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਤੁਸੀਂ Google Pixel 8a ਸਮਾਰਟਫੋਨ 'ਤੇ 13,000 ਰੁਪਏ ਤੱਕ ਦਾ ਡਿਸਕਾਊਂਟ ਪਾ ਸਕਦੇ ਹੋ। ਡਿਸਕਾਊਂਟ ਤੋਂ ਬਾਅਦ ਇਸ ਫੋਨ ਦੀ ਕੀਮਤ 39,999 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ, ਇਸ ਫੋਨ ਨੂੰ ਪ੍ਰੀ-ਆਰਡਰ ਕਰਨ 'ਤੇ Pixel Buds A-ਸੀਰੀਜ਼ ਨੂੰ ਤੁਸੀਂ ਸਿਰਫ਼ 999 ਰੁਪਏ 'ਚ ਖਰੀਦ ਸਕੋਗੇ।
Google Pixel 8a ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.1 ਇੰਚ ਦੀ OLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Google Tensor G3 ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 64MP ਦਾ ਪ੍ਰਾਈਮਰੀ ਸੈਂਸਰ ਅਤੇ 13MP ਦਾ ਅਲਟ੍ਰਾ ਵਾਈਡ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 4,492mAh ਦੀ ਬੈਟਰੀ ਮਿਲੇਗੀ, ਜੋ ਕਿ 18 ਵਾਟ ਦੀ ਵਾਈਰਡ ਅਤੇ 7.5ਵਾਟ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।