ਪੰਜਾਬ

punjab

ETV Bharat / technology

ਨਵੇਂ ਕਲਰ ਆਪਸ਼ਨ 'ਚ ਜਲਦ ਪੇਸ਼ ਹੋਵੇਗੀ Google Pixel 8 ਸੀਰੀਜ਼, ਕੰਪਨੀ ਨੇ X 'ਤੇ ਸ਼ੇਅਰ ਕੀਤਾ ਟੀਜ਼ਰ ਵੀਡੀਓ - Google Pixel 8 ਪ੍ਰੋ ਦੇ ਫੀਚਰਸ

Google Pixel 8 Series New Color: ਗੂਗਲ ਆਪਣੇ ਗ੍ਰਾਹਕਾਂ ਲਈ Google Pixel 8 ਸੀਰੀਜ਼ ਨੂੰ ਨਵੇਂ ਕਲਰ ਆਪਸ਼ਨ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਗੱਲ ਦੀ ਜਾਣਕਾਰੀ ਗੂਗਲ ਨੇ X ਰਾਹੀ ਦਿੱਤੀ ਹੈ।

Etv Bharat
Etv Bharat

By ETV Bharat Tech Team

Published : Jan 21, 2024, 10:16 AM IST

ਹੈਦਰਾਬਾਦ: ਗੂਗਲ ਨੇ ਪਿਛਲੇ ਸਾਲ ਅਕਤੂਬਰ 2023 'ਚ Google Pixel 8 ਸੀਰੀਜ਼ ਨੂੰ ਲਾਂਚ ਕੀਤਾ ਸੀ। Google Pixel 8 ਸੀਰੀਜ਼ 'ਚ Google Pixel 8 ਅਤੇ Google Pixel 8 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ ਉਸ ਸਮੇਂ Obsidian, Hazel ਅਤੇ Rose ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਸੀ ਅਤੇ ਪ੍ਰੋ ਮਾਡਲ ਨੂੰ Obsidian, porcelain ਅਤੇ bay ਕਲਰ 'ਚ ਲਿਆਂਦਾ ਗਿਆ ਸੀ। ਹੁਣ ਗੂਗਲ ਨੇ ਇਸ ਸੀਰੀਜ਼ 'ਚ ਇੱਕ ਹੋਰ ਨਵਾਂ ਕਲਰ ਜੋੜਨ ਦੀ ਜਾਣਕਾਰੀ ਦਿੱਤੀ ਹੈ।

Google Pixel 8 Series ਨਵੇਂ ਕਲਰ 'ਚ ਹੋਵੇਗੀ ਲਾਂਚ: ਇਸ ਗੱਲ ਦੀ ਜਾਣਕਾਰੀ ਕੰਪਨੀ ਨੇ X ਰਾਹੀ ਦਿੱਤੀ ਹੈ। ਕੰਪਨੀ ਨੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਵੀਡੀਓ 'ਚ ਇੱਕ ਟੈਗਲਾਈਨ ਵੀ ਦੇਖੀ ਜਾ ਸਕਦੀ ਹੈ, ਜੋ “Fresh year, fresh drop ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਕੰਪਨੀ ਇਸ ਸੀਰੀਜ਼ ਨੂੰ ਇੱਕ ਨਵੇਂ ਕਲਰ 'ਚ ਲਿਆਉਣ ਵਾਲੀ ਹੈ। ਇਸ ਟੀਜ਼ਰ ਰਾਹੀ ਪਤਾ ਲੱਗਦਾ ਹੈ ਕਿ Google Pixel 8 ਸੀਰੀਜ਼ 'ਚ Mint Green ਕਲਰ ਜੋੜਿਆ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Google Pixel 8 ਸੀਰੀਜ਼ ਦੇ ਨਵੇਂ ਕਲਰ ਨੂੰ 25 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ।

Google Pixel 8 ਦੇ ਫੀਚਰਸ: Google Pixel 8 ਸਮਾਰਟਫੋਨ 'ਚ 6.2 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਪ੍ਰਾਈਮਰੀ ਕੈਮਰਾ ਅਤੇ 12MP ਅਲਟ੍ਰਾਵਾਈਡ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 4,575mAh ਦੀ ਬੈਟਰੀ ਮਿਲੇਗੀ। ਇਸ ਤੋਂ ਇਲਾਵਾ, Google Pixel 8 ਅਤੇ Google Pixel 8 ਪ੍ਰੋ ਸਮਾਰਟਫੋਨ ਦੇ ਫੀਚਰਸ ਇੱਕੋ ਸਮਾਨ ਹਨ।

Google Pixel 8 ਪ੍ਰੋ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Google Pixel 8 ਪ੍ਰੋ 'ਚ 6.7 ਇੰਚ ਦੀ LTPO OLED ਡਿਸਪਲੇ ਮਿਲਦੀ ਹੈ। ਪ੍ਰਦਰਸ਼ਨ ਦੇ ਤੌਰ 'ਤੇ ਫੋਨ 'ਚ Tensor G3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ Google Pixel 8 ਪ੍ਰੋ ਸਮਾਰਟਫੋਨ ਦੇ ਬੈਕ ਪੈਨਲ 'ਤੇ ਟ੍ਰਿਪਲ ਰਿਅਰ ਕੈਮਰਾ ਮਿਲਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਕੈਮਰਾ, 48MP ਦਾ ਅਲਟ੍ਰਾਵਾਈਡ ਸੈਂਸਰ ਅਤੇ 48MP ਦਾ ਟੈਲੀਫੋਟੋ ਲੈਂਸ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ 5,050mAh ਦੀ ਬੈਟਰੀ ਮਿਲੇਗੀ, ਜੋ ਕਿ 30 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ABOUT THE AUTHOR

...view details