ਪੰਜਾਬ

punjab

By ETV Bharat Punjabi Team

Published : Jan 25, 2024, 11:47 AM IST

ETV Bharat / technology

Google Pixel 8 ਅਤੇ 8 Pro ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ 'ਚ ਕੀਤਾ ਗਿਆ ਪੇਸ਼

Google Pixel 8 and 8 Pro New Color: ਗੂਗਲ ਨੇ ਆਪਣੇ ਗ੍ਰਾਹਕਾਂ ਲਈ Google Pixel 8 ਸੀਰੀਜ਼ ਦੇ ਦੋ ਸਮਾਰਟਫੋਨਾਂ ਨੂੰ ਨਵੇਂ ਕਲਰ 'ਚ ਪੇਸ਼ ਕੀਤਾ ਹੈ। ਹੁਣ ਤੁਸੀਂ Google Pixel 8 ਅਤੇ 8 Pro ਸਮਾਰਟਫੋਨ ਨੂੰ ਮਿੰਟ ਗ੍ਰੀਨ ਕਲਰ 'ਚ ਵੀ ਖਰੀਦ ਸਕੋਗੇ।

Google Pixel 8 and 8 Pro New Color
Google Pixel 8 and 8 Pro New Color

ਹੈਦਰਾਬਾਦ: ਗੂਗਲ ਨੇ ਆਪਣੇ ਗ੍ਰਾਹਕਾਂ ਲਈ Google Pixel 8 ਸੀਰੀਜ਼ ਨੂੰ ਨਵੇਂ ਕਲਰ 'ਚ ਪੇਸ਼ ਕੀਤਾ ਹੈ। ਇਸ ਸੀਰੀਜ਼ 'ਚ Google Pixel 8 and 8 Pro ਸਮਾਰਟਫੋਨ ਸ਼ਾਮਲ ਹਨ। ਹੁਣ ਤੁਸੀਂ ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਮਿੰਟ ਗ੍ਰੀਨ ਕਲਰ 'ਚ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਨਵੇਂ ਕਲਰ ਵਾਲੇ ਸਮਾਰਟਫੋਨ Google Pixel 8 ਅਤੇ 8 Pro ਨੂੰ ਫਿਲਹਾਲ 128GB ਸਟੋਰੇਜ ਦੇ ਨਾਲ ਹੀ ਲਿਆਂਦਾ ਗਿਆ ਹੈ।

Google Pixel 8 ਸੀਰੀਜ਼ ਦੇ ਕਲਰ ਆਪਸ਼ਨ:Google Pixel 8 ਸੀਰੀਜ਼ ਨੂੰ ਕੰਪਨੀ ਨੇ ਬੀਤੇ ਸਾਲ ਅਕਤੂਬਰ ਮਹੀਨੇ 'ਚ ਲਾਂਚ ਕੀਤਾ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Google Pixel 8 ਸਮਾਰਟਫੋਨ ਨੂੰ ਪਹਿਲਾ Obsidian, Hazel ਅਤੇ Rose ਕਲਰ 'ਚ ਲਾਂਚ ਕੀਤਾ ਗਿਆ ਸੀ, ਜਦਕਿ Google Pixel 8 ਪ੍ਰੋ ਸਮਾਰਟਫੋਨ ਨੂੰ Obsidian, Bay ਅਤੇ Porcelain ਕਲਰ 'ਚ ਲਾਂਚ ਕੀਤਾ ਗਿਆ ਸੀ। ਹੁਣ ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਇੱਕ ਹੋਰ ਨਵੇਂ ਕਲਰ Mint Green 'ਚ ਪੇਸ਼ ਕਰ ਦਿੱਤਾ ਗਿਆ ਹੈ।

Google Pixel 8 ਸੀਰੀਜ਼ ਦੀ ਖਰੀਦਦਾਰੀ: Google Pixel 8 ਸੀਰੀਜ਼ ਦੇ ਨਵੇਂ ਮਿੰਟ ਗ੍ਰੀਨ ਕਲਰ ਨੂੰ ਤੁਸੀਂ ਗੂਗਲ ਸਟੋਰ ਤੋਂ ਖਰੀਦ ਸਕਦੇ ਹੋ। ਗੂਗਲ ਸਟੋਰ ਤੋਂ ਇਲਾਵਾ, ਇਸ ਫੋਨ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਵੀ ਖਰੀਦਿਆ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Google Pixel 8 ਸੀਰੀਜ਼ ਦੇ ਨਵੇਂ ਕਲਰ ਆਪਸ਼ਨ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਫੋਨ ਨੂੰ ਤੁਸੀਂ ਪਹਿਲਾ ਵਾਲੀ ਕੀਮਤ 'ਤੇ ਹੀ ਖਰੀਦ ਸਕੋਗੇ।

Google Pixel 8 ਸੀਰੀਜ਼ 'ਚ ਸ਼ਾਮਲ ਕੀਤਾ ਜਾਵੇਗਾ ਨਵਾਂ ਸਮਾਰਟਫੋਨ: ਇਸ ਤੋਂ ਇਲਾਵਾ, Google ਆਪਣੇ ਗ੍ਰਾਹਕਾਂ ਲਈ Google Pixel 8 ਸੀਰੀਜ਼ 'ਚ ਇੱਕ ਨਵਾਂ ਸਮਾਰਟਫੋਨ Pixel 8a ਨੂੰ ਜੋੜਨ ਦੀ ਤਿਆਰੀ 'ਚ ਹੈ। ਕੰਪਨੀ ਨੇ ਪਿਛਲੇ ਸਾਲ ਅਕਤੂਬਰ ਮਹੀਨੇ 'ਚ Google Pixel 8 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ Google Pixel 8 ਅਤੇ Pixel 8 Pro ਸਮਾਰਟਫੋਨ ਸ਼ਾਮਲ ਹਨ ਅਤੇ ਹੁਣ ਤੀਜਾ ਮਾਡਲ Google Pixel 8a ਨੂੰ ਵੀ ਇਸ ਸੀਰੀਜ਼ 'ਚ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲਾਂਚ ਤੋਂ ਪਹਿਲਾ Google Pixel 8a ਸਮਾਰਟਫੋਨ ਦੇ ਰਿਟੇਲ ਬਾਕਸ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਰਾਹੀ ਇਸ ਫੋਨ ਦਾ ਮਾਡਲ ਨੰਬਰ, ਡਿਜ਼ਾਈਨ ਅਤੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ।

ABOUT THE AUTHOR

...view details