ਹੈਦਰਾਬਾਦ: ਭਾਰਤੀ ਯੂਜ਼ਰਸ ਲਈ ਇੱਕ ਖੁਸ਼ਖ਼ਬਰੀ ਸਾਹਮਣੇ ਆਈ ਹੈ। ਸਟਾਰਲਿੰਕ ਦੀ ਜਲਦ ਹੀ ਭਾਰਤ 'ਚ ਐਂਟਰੀ ਹੋ ਸਕਦੀ ਹੈ। ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਰਾਹੀ ਪਤਾ ਲੱਗਾ ਹੈ ਕਿ ਐਲੋਨ ਮਸਕ ਭਾਰਤ 'ਚ ਆ ਸਕਦੇ ਹਨ ਅਤੇ ਭਾਰਤ ਸਰਕਾਰ ਨਾਲ ਆਪਣੇ ਪ੍ਰੋਜੈਕਟਸ 'ਤੇ ਚਰਚਾ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਟਾਰਲਿੰਕ ਲਾਇਸੰਸ ਅਜੇ ਐਂਡਵਾਂਸ ਪੜਾਅ ਵਿੱਚ ਹੈ।
ਭਾਰਤੀ ਯੂਜ਼ਰਸ ਲਈ ਖੁਸ਼ਖ਼ਬਰੀ, ਹੁਣ ਭਾਰਤ 'ਚ ਵੀ ਸ਼ੁਰੂ ਹੋ ਸਕਦੀ ਹੈ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ - Starlink - STARLINK
Elon Musk: ਐਲੋਨ ਮਸਕ ਦੀ ਕੰਪਨੀ ਸਟਾਰਲਿੰਕ ਸੈਟੇਲਾਈਟ ਨੈੱਟਵਰਕ 'ਤੇ ਕੰਮ ਕਰ ਰਹੀ ਹੈ ਅਤੇ ਹੁਣ ਇਹ ਸੇਵਾ ਭਾਰਤ 'ਚ ਆਉਣ ਵਾਲੀ ਹੈ।
Published : Apr 16, 2024, 10:42 AM IST
ਸੈਟੇਲਾਈਟ ਨੈੱਟਵਰਕ 'ਤੇ ਐਲੋਨ ਮਸਕ ਕਰ ਰਹੇ ਕੰਮ: ਸੈਟੇਲਾਈਟ ਨੈੱਟਵਰਕ 'ਤੇ ਐਲੋਨ ਮਸਕ ਦੀ ਕੰਪਨੀ ਸਟਾਰਲਿੰਕ ਕਾਫ਼ੀ ਸਮੇਂ ਤੋਂ ਕੰਮ ਕਰ ਰਹੀ ਹੈ। ਹੁਣ ਜੇਕਰ ਐਲੋਨ ਮਸਕ ਭਾਰਤ ਆਉਦੇ ਹਨ, ਤਾਂ ਉਨ੍ਹਾਂ ਦੀ ਨਜ਼ਰ ਟੇਸਲਾ ਦੇ ਨਾਲ ਸੈਟੇਲਾਈਟ ਨੈੱਟਵਰਕ 'ਤੇ ਵੀ ਰਹੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਸਕ 21 ਅਪ੍ਰੈਲ ਨੂੰ ਭਾਰਤ ਆ ਸਕਦੇ ਹਨ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਦੱਸਣਯੋਗ ਹੈ ਕਿ ਅਮਰੀਕਾ 'ਚ ਵੀ ਅਜੇ ਸਟਾਰਲਿੰਕ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਹੁਣ ਇਹ ਸੁਵਿਧਾ ਭਾਰਤ 'ਚ ਵੀ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ, ਇਸਨੂੰ ਲੈ ਕੇ ਕੰਪਨੀ ਵੱਲੋ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
- ਵਟਸਐਪ ਤੋਂ ਬਾਅਦ ਹੁਣ ਇੰਸਟਾਗ੍ਰਾਮ ਵੀ AI ਦੀ ਕਰ ਰਿਹਾ ਟੈਸਟਿੰਗ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ - Instagram Meta AI
- ਸਰਕਾਰ ਨੇ ਦਿੱਤੀ ਚਿਤਾਵਨੀ, ਲੈਪਟਾਪ ਅਤੇ ਕੰਪਿਊਟਰ ਯੂਜ਼ਰਸ ਨੂੰ ਹੋ ਸਕਦੈ ਹੈਕਰਾਂ ਤੋਂ ਖਤਰਾ - government has warned
- ਵਟਸਐਪ ਵੈੱਬ ਯੂਜ਼ਰਸ ਨੂੰ ਜਲਦ ਮਿਲੇਗਾ 'ਸਾਈਡਬਾਰ' ਫੀਚਰ, ਬਦਲਿਆਂ ਨਜ਼ਰ ਆਵੇਗਾ ਲੁੱਕ - WhatsApp Sidebar Feature
ਸਿਮ ਕਾਰਡ ਦੀ ਨਹੀਂ ਹੋਵੇਗੀ ਜ਼ਰੂਰਤ: ਸਿਮ ਕਾਰਡ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਸੈਟੇਲਾਈਟ ਟੀਵੀ ਨੂੰ ਲੈ ਕੇ ਸਾਹਮਣੇ ਆਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਸ ਲਈ ਸਿਮ ਕਾਰਡ ਦੀ ਲੋੜ ਨਹੀਂ ਪਵੇਗੀ, ਕਿਉਕਿ ਸੈਟੇਲਾਈਟ ਵਧੀਆਂ ਨੈੱਟਵਰਕ 'ਤੇ ਕੰਮ ਕਰਦਾ ਹੈ। ਇਸਦੀ ਮਦਦ ਨਾਲ ਤੁਸੀਂ ਕਿਤੇ ਵੀ ਆਸਾਨੀ ਨਾਲ ਕਾਲ ਕਰ ਸਕਦੇ ਹੋ ਅਤੇ ਤੁਹਾਨੂੰ ਨੈੱਟਵਰਕ ਸਮੱਸਿਆ ਦਾ ਵੀ ਸਾਹਮਣਾ ਨਹੀਂ ਕਰਨਾ ਪਵੇਗਾ।