ਹੈਦਰਾਬਾਦ: Oneplus ਆਪਣੇ ਗ੍ਰਾਹਕਾਂ ਲਈ Oneplus 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ Oneplus 12 ਅਤੇ Oneplus 12R ਸਮਾਰਟਫੋਨ ਸ਼ਾਮਲ ਹਨ। Oneplus 12 ਸੀਰੀਜ਼ ਕੱਲ੍ਹ ਭਾਰਤ 'ਚ ਲਾਂਚ ਕੀਤੀ ਜਾਵੇਗੀ। Oneplus 12 ਦੀ ਲਾਂਚਿੰਗ ਤੋਂ ਪਹਿਲਾ ਕੰਪਨੀ Oneplus 11 'ਤੇ ਡਿਸਕਾਊਂਟ ਦੇ ਰਹੀ ਹੈ।
Oneplus 11 ਨੂੰ ਸਸਤੇ 'ਚ ਖਰੀਦਣ ਦਾ ਮੌਕਾ: Oneplus 11 ਨੂੰ ਕੰਪਨੀ ਨੇ ਪਿਛਲੇ ਸਾਲ 56,999 ਰੁਪਏ 'ਚ ਲਾਂਚ ਕੀਤਾ ਸੀ। ਐਮਾਜ਼ਾਨ 'ਤੇ ਇਸ ਸਮਾਰਟਫੋਨ 'ਤੇ 4,000 ਰੁਪਏ ਦਾ ਕੂਪਨ ਡਿਸਕਾਊਂਟ, ICICI ਬੈਂਕ ਦੇ ਕ੍ਰੇਡਿਟ ਕਾਰਡ ਰਾਹੀ ਭੁਗਤਾਨ ਕਰਨ 'ਤੇ 3,000 ਰੁਪਏ ਤੱਕ ਦਾ ਡਿਸਕਾਊਂਟ ਅਤੇ ਐਕਸਚੇਜ਼ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕੋਗੇ।
OnePlus 11 ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ OnePlus 11 ਸਮਾਰਟਫੋਨ 'ਚ 6.7 ਇੰਚ ਦੀ ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 8GB+128GB ਅਤੇ 16GB+256GB ਸਟੋਰੇਜ ਦਿੱਤੀ ਗਈ ਹੈ। OnePlus 11 ਦਾ 16GB ਰੈਮ ਵਾਲਾ ਮਾਡਲ ਸਭ ਤੋਂ ਮਹਿੰਗਾ ਹੈ। ਜੇਕਰ ਕਲਰ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ Titan Black, Eternal Green ਅਤੇ Marble Odyssey ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਸੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਤਿੰਨ ਰਿਅਰ ਕੈਮਰੇ ਮਿਲਦੇ ਹਨ। ਇਨ੍ਹਾਂ 'ਚ 50MP ਪ੍ਰਾਈਮਰੀ ਲੈਂਸ, 48MP ਅਲਟ੍ਰਾ ਵਾਈਡ ਲੈਂਸ ਅਤੇ 32MP ਦਾ ਟੈਲੀਫੋਟੋ ਲੈਂਸ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 25 ਮਿੰਟ 'ਚ 100 ਫੀਸਦੀ ਚਾਰਜ਼ ਹੋ ਜਾਂਦਾ ਹੈ।
Sony Inzone Buds ਦੀ ਸੇਲ ਲਾਈਵ:ਇਸ ਤੋਂ ਇਲਾਵਾ, Sony ਨੇ ਹਾਲ ਹੀ ਵਿੱਚ Sony Inzone Buds ਨੂੰ ਲਾਂਚ ਕੀਤਾ ਸੀ। ਅੱਜ ਇਸ ਏਅਰਬਡ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਇਨ੍ਹਾਂ ਏਅਰਬਡਸ ਨੂੰ ਭਾਰਤੀ ਗ੍ਰਾਹਕਾਂ ਲਈ ਲਾਂਚ ਕੀਤਾ ਗਿਆ ਹੈ। ਤੁਸੀਂ Sony Inzone Buds ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ ਖਰੀਦ ਸਕਦੇ ਹੋ। ਇਨ੍ਹਾਂ ਏਅਰਬਡਸ ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।