ਪੰਜਾਬ

punjab

ETV Bharat / technology

Nothing Phone 2a ਲਾਂਚ ਹੋਣ ਤੋਂ ਪਹਿਲਾ Nothing Phone 2 ਸਮਾਰਟਫੋਨ ਦੀਆਂ ਕੀਮਤਾਂ 'ਚ ਹੋਈ ਕਟੌਤੀ, ਜਾਣੋ ਨਵੀਆਂ ਕੀਮਤਾਂ

Nothing Phone 2 Price Cut: Nothing ਆਪਣੇ ਗ੍ਰਾਹਕਾਂ ਲਈ Nothing Phone 2a ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਦੇ ਲਾਂਚ ਤੋਂ ਪਹਿਲਾ ਕੰਪਨੀ ਨੇ Nothing Phone 2 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ।

Nothing Phone 2 Price Cut
Nothing Phone 2 Price Cut

By ETV Bharat Tech Team

Published : Feb 7, 2024, 3:51 PM IST

ਹੈਦਰਾਬਾਦ: Nothing ਆਪਣੇ ਗ੍ਰਾਹਕਾਂ ਲਈ Nothing Phone 2a ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾਵਾਂ ਚੱਲ ਰਹੀਆ ਹਨ। ਹੁਣ Nothing ਗ੍ਰਾਹਕਾਂ ਲਈ ਇੱਕ ਵਧੀਆ ਖਬਰ ਆਈ ਹੈ। ਨਵੇਂ ਸਮਾਰਟਫੋਨ ਦੇ ਲਾਂਚ ਤੋਂ ਪਹਿਲਾ ਕੰਪਨੀ ਨੇ Nothing Phone 2a ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਇਹ ਸਮਾਰਟਫੋਨ 15 ਹਜ਼ਾਰ ਰੁਪਏ ਦੇ ਫਲੈਟ ਡਿਸਕਾਊਂਟ ਦੇ ਨਾਲ ਮਿਲ ਰਿਹਾ ਹੈ। ਇਸਦੇ ਨਾਲ ਹੀ ਤੁਸੀਂ ਕੁਝ ਆਫ਼ਰਸ ਦਾ ਲਾਭ ਲੈ ਕੇ ਇਸ ਸਮਾਰਟਫੋਨ ਨੂੰ ਹੋਰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ।

Nothing Phone 2 ਦੀਆਂ ਕੀਮਤਾਂ 'ਚ ਕਟੌਤੀ:ਇਸ ਸਮਾਰਟਫੋਨ ਨੂੰ ਤਿੰਨ ਮਾਡਲਾਂ 'ਚ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Nothing Phone 2 ਸਮਾਰਟਫੋਨ ਦੇ 12GB+256GB ਸਟੋਰੇਜ ਵਾਲੇ ਮਾਡਲ ਨੂੰ 49,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਹੁਣ ਕਟੌਤੀ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ 37,999 ਰੁਪਏ 'ਚ ਖਰੀਦ ਸਕੋਗੇ। ਇਸ ਸਮਾਰਟਫੋਨ 'ਤੇ 12,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ, Nothing Phone 2 ਸਮਾਰਟਫੋਨ ਦੇ 12GB+512GB ਸਟੋਰੇਜ ਵਾਲੇ ਮਾਡਲ ਦੀ ਕੀਮਤ 54,999 ਰੁਪਏ ਹੈ। ਇਸ ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ 39,999 ਰੁਪਏ 'ਚ ਖਰੀਦ ਸਕਦੇ ਹੋ। ਇਸ ਮਾਡਲ 'ਤੇ 15,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।

Nothing Phone 2 ਸਮਾਰਟਫੋਨ 'ਤੇ ਮਿਲਣਗੇ ਆਫ਼ਰਸ: ਇਸ ਤੋਂ ਇਲਾਵਾ, ਤੁਸੀਂ Nothing Phone 2 ਸਮਾਰਟਫੋਨ 'ਤੇ ਕਈ ਆਫ਼ਰਸ ਦਾ ਲਾਭ ਵੀ ਲੈ ਸਕਦੇ ਹੋ। ਬੈਂਕ ਆਫ਼ਰਸ ਦਾ ਲਾਭ ਲੈ ਕੇ ਤੁਸੀਂ 1500 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਬੈਂਕ ਆਫ਼ਰਸ ਦੀ ਡਿਟੇਲ ਬਾਰੇ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਫਲਿੱਪਕਾਰਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ 'ਤੇ ਅਜੇ ਐਕਸਚੇਜ਼ ਆਫ਼ਰ ਅਤੇ No-Cost EMI ਦਾ ਆਪਸ਼ਨ ਨਹੀ ਹੈ।

Nothing Phone 2 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Nothing Phone 2 ਸਮਾਰਟਫੋਨ 'ਚ 6.7 ਇੰਚ ਦੀ LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ ਫੁੱਲ HD+Resolution, HDR10+ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਚ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8+ ਜੇਨ 1 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਦਾ ਦੋਹਰਾ ਰਿਅਰ ਕੈਮਰਾ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫੋਨ 55 ਮਿੰਟ 'ਚ ਪੂਰਾ ਚਾਰਜ਼ ਹੋ ਜਾਂਦਾ ਹੈ।

ABOUT THE AUTHOR

...view details