ਹੈਦਰਾਬਾਦ: ਐਮਾਜ਼ਾਨ ਦੀ ਪ੍ਰਾਈਮ ਡੇ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਸੇਲ 20 ਤੋਂ 21 ਜੁਲਾਈ ਨੂੰ ਹੋ ਰਹੀ ਹੈ। ਲੋਕ ਇਸ ਸੇਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਸੇਲ ਲਾਈਵ ਹੋਣ ਤੋਂ ਪਹਿਲਾ ਹੀ ਸਾਈਬਰ ਅਪਰਾਧੀ ਐਕਟਿਵ ਹੋ ਗਏ ਹਨ, ਜੋ ਲੋਕਾਂ ਦੇ ਖਾਤੇ ਨੂੰ ਖਾਲੀ ਕਰ ਸਕਦੇ ਹਨ। ਸਾਈਬਰ ਅਪਰਾਧੀਆਂ ਨੇ ਕਈ ਨਕਲੀ ਵੈੱਬਸਾਈਟਾਂ ਅਤੇ ਲਿੰਕ ਜਨਰੇਟ ਕੀਤੇ ਹਨ, ਜਿਸ ਰਾਹੀ ਉਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ। ਸਾਈਬਰ ਅਪਰਾਧੀਆਂ ਨੇ ਇਸ ਲਈ ਐਮਾਜ਼ਾਨ ਦੇ ਨਾਮ ਦਾ ਇਸਤੇਮਾਲ ਕੀਤਾ ਹੈ।
ਐਮਾਜ਼ਾਨ 'ਤੇ 20 ਜੁਲਾਈ ਨੂੰ ਸੇਲ ਲਾਈਵ ਹੋ ਰਹੀ ਹੈ। ਅਜਿਹੇ 'ਚ ਸਾਈਬਰ ਅਪਰਾਧੀ ਮੌਕੇ ਦਾ ਫਾਇਦਾ ਲੈ ਸਕਦੇ ਹਨ। ਉਨ੍ਹਾਂ ਨੇ ਕਈ ਵੈੱਬਸਾਈਟਾਂ ਤਿਆਰ ਕੀਤੀਆਂ ਹਨ, ਜਿਸ ਰਾਹੀ ਆਮ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਸਕਦਾ ਹੈ। ਸਾਈਬਰ ਸੁਰੱਖਿਆ ਵੈੱਬਸਾਈਟ Checkpoint ਨੇ 25 ਅਜਿਹੀਆਂ ਐਮਾਜ਼ਾਨ ਨਾਲ ਜੁੜੀਆਂ ਵੈੱਬਸਾਈਟਾਂ ਦਾ ਖੁਲਾਸਾ ਕੀਤਾ ਹੈ, ਜਿਸ 'ਤੇ ਕਲਿੱਕ ਨਾ ਕਰਨ ਦੀ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ।
ਇਨ੍ਹਾਂ ਲਿੰਕਸ 'ਤੇ ਨਾ ਕਰੋ ਕਲਿੱਕ:
- amazon-onboarding[.]com
- amazonmxc[.]shop
- amazonindo[.]com
- shopamazon2[.]com
- microsoft-amazon[.]shop
- amazonapp[.]nl
- shopamazon3[.]com
- amazon-billing[.]top
- amazonshop1[.]com
- fedexamazonus[.]top
- amazonupdator[.]com
- amazon-in[.]net
- espaces-amazon-fr[.]com
- usiamazon[.]com
- amazonhafs[.]buzz
- usps-amazon-us[.]top
- amazon-entrega[.]info
- amazon-vip[.]xyz
- paqueta-amazon[.]com
- connect-amazon[.]com
- user-amazon-id[.]com
- amazon762[.]cc
- amazoneuroslr[.]com
- amazonw-dwfawpapf[.]top
- amazonprimevidéo[.]com
ਸਾਈਬਰ ਅਪਰਾਧੀ ਲੋਕਾਂ ਨੂੰ ਬਣਾ ਸਕਦੈ ਸ਼ਿਕਾਰ: ਸਾਈਬਰ ਅਪਰਾਧੀ ਲੋਕਾਂ ਦੇ ਬੈਂਕ ਖਾਤੇ ਨੂੰ ਖਾਲੀ ਕਰਨ ਲਈ ਮੈਸੇਜਾਂ ਦਾ ਇਸਤੇਮਾਲ ਕਰਦੇ ਹਨ। ਇਹ ਮੈਸੇਜ ਲੋਕਾਂ ਤੱਕ ਵਟਸਐਪ, ਟੈਲੀਗ੍ਰਾਮ, ਇਮੇਲ ਆਦਿ ਰਾਹੀ ਪਹੁੰਚਾਏ ਜਾਂਦੇ ਹਨ। ਇਸ 'ਚ ਸ਼ਾਪਿੰਗ ਐਪ ਦੇ ਨਾਮ ਤੋਂ ਆਫ਼ਰ ਦਿੱਤੇ ਜਾਂਦੇ ਹਨ ਅਤੇ ਛੋਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ, ਅਪਰਾਧੀ ਨਕਲੀ ਲਿੰਕ ਦਿੰਦੇ ਹਨ, ਜਿਸ ਰਾਹੀ ਲੋਕ ਸ਼ਾਪਿੰਗ ਕਰ ਸਕਣ। ਅਪਰਾਧੀ ਇਸ ਜਾਣਕਾਰੀ ਦਾ ਫਾਇਦਾ ਉਠਾਉਦੇ ਹਨ ਅਤੇ ਡਾਟਾ ਇਕੱਠਾ ਕਰਕੇ ਬੈਂਕ ਖਾਤੇ ਨੂੰ ਖਾਲੀ ਕਰ ਦਿੰਦੇ ਹਨ।