ਹੈਦਰਾਬਾਦ: ਐਪਲ ਦੇ ਸੀਈਓ ਨੇ ਆਈਫੋਨ ਖਰੀਦਣ ਵਾਲੇ ਗ੍ਰਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਐਪਲ ਨੇ ਹਾਲ ਹੀ ਵਿੱਚ ਭਾਰਤ 'ਚ ਨਵਾਂ ਰਿਕਾਰਡ ਸੈੱਟ ਕੀਤਾ ਹੈ। ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਸਾਲ ਭਾਰਤ 'ਚ 6 ਬਿਲੀਅਨ ਆਈਫੋਨ ਐਕਸਪੋਰਟ ਕੀਤੇ ਹਨ। ਹੁਣ ਕੰਪਨੀ ਦਾ ਅਗਲਾ ਉਦੇਸ਼ 10 ਬਿਲੀਅਨ ਆਈਫੋਨ ਭਾਰਤ ਤੋਂ ਐਕਸਪੋਰਟ ਕਰਨਾ ਹੈ।
ਐਪਲ ਨੇ ਚਾਰ ਰਿਟੇਲ ਸਟੋਰ ਖੋਲ੍ਹਣ ਦਾ ਕੀਤਾ ਐਲਾਨ
ਦੱਸ ਦੇਈਏ ਕਿ ਐਪਲ ਨੇ ਪਿਛਲੇ ਸਾਲ ਭਾਰਤ 'ਚ ਦੋ ਰਿਟੇਲ ਸਟੋਰ ਖੋਲ੍ਹੇ ਸੀ। ਇਹ ਸਟੋਰ ਮੁੰਬਈ ਅਤੇ ਦਿੱਲੀ ਵਿੱਚ ਖੋਲ੍ਹੇ ਸੀ। ਹੁਣ ਐਪਲ ਭਾਰਤ 'ਚ ਚਾਰ ਹੋਰ ਸਟੋਰ ਖੋਲ੍ਹਣ ਜਾ ਰਿਹਾ ਹੈ। ਇਨ੍ਹਾਂ 'ਚ ਪੁਣੇ, ਬੈਂਗਲੁਰੂ, ਦਿੱਲੀ-ਐਨਸੀਆਰ ਅਤੇ ਮੁੰਬਈ ਸ਼ਾਮਲ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਦੇ ਸੀਈਓ ਨੇ ਦਿੱਤੀ ਹੈ।
ਐਪਲ ਦੇ ਸੀਈਓ ਨੇ ਕਹੀ ਇਹ ਗੱਲ
ਟਿਮ ਕੁਕ ਨੇ ਕਿਹਾ ਹੈ ਕਿ ਅਸੀਂ ਇੰਡੀਆਂ 'ਚ 4 ਨਵੇਂ ਸਟੋਰ ਖੋਲ੍ਹਣ ਦਾ ਇੰਤਜ਼ਾਰ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀ ਸਿਖਿਆ ਸੈਕਟਰ 'ਚ ਕੰਮ ਕਰਨਾ ਚਾਹੁੰਦੇ ਹਾਂ ਅਤੇ ਤਕਨਾਲੋਜੀ ਦੀ ਮਦਦ ਨਾਲ ਅਜਿਹਾ ਕਰਨਾ ਸਾਡੇ ਲਈ ਕਾਫ਼ੀ ਆਸਾਨ ਹੋ ਜਾਵੇਗਾ। ਅਸੀ ਚਾਹੁੰਦੇ ਹਾਂ ਕਿ ਅਧਿਆਪਕ ਵੀ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਣ ਅਤੇ ਖੁਦ ਵੀ ਅਜਿਹਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।- ਐਪਲ ਦੇ ਸੀਈਓ
ਕੰਪਨੀ ਨਿਰਮਾਣ ਵਧਾਉਣ 'ਤੇ ਦੇ ਰਹੀ ਜੋਰ
ਕੰਪਨੀ ਭਾਰਤ 'ਚ ਆਪਣਾ ਨਿਰਮਾਣ ਵਧਾਉਣ 'ਤੇ ਜੋਰ ਦੇ ਰਹੀ ਹੈ। ਐਪਲ ਨੇ ਭਾਰਤ 'ਚ ਆਪਣੇ ਨਿਰਮਾਣ ਯੂਨਿਟ ਦੀ ਗਿਣਤੀ ਵਧਾ ਦਿੱਤੀ ਹੈ। ਕਈ ਸਾਲਾਂ ਤੋਂ Foxconn ਭਾਰਤ 'ਚ ਆਈਫੋਨ ਐਸੇਂਬਲ ਕਰ ਰਿਹਾ ਹੈ। ਇਸ ਦੇ ਨਾਲ ਹੀ Pegatron Corporation ਅਤੇ Tata Electronics ਨੇ ਵੀ Apple ਦੇ iPhone ਦੀ ਅਸੈਂਬਲੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ Foxconn ਭਾਰਤ ਵਿੱਚ ਆਈਫੋਨ ਦੀ ਸਭ ਤੋਂ ਵੱਡੀ ਸਪਲਾਇਰ ਹੈ। ਇਸ ਦੇ ਨਾਲ ਹੀ, ਟਾਟਾ ਗਰੁੱਪ ਦੀ ਇਲੈਕਟ੍ਰੋਨਿਕਸ ਨਿਰਮਾਣ ਇਕਾਈ ਨੇ ਅਪ੍ਰੈਲ ਤੋਂ ਸਤੰਬਰ ਤੱਕ ਕਰਨਾਟਕ ਨੂੰ $1.7 ਬਿਲੀਅਨ ਦੇ ਆਈਫੋਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ:-