ਹੈਦਰਾਬਾਦ: TikTok ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਹੁਣ ਇਸ ਐਪ 'ਤੇ ਅਮਰੀਕਾ 'ਚ ਪਾਬੰਧੀ ਲਗਾਈ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ TikTok 'ਤੇ ਪਾਬੰਦੀ ਲਗਾਉਣ ਵਾਲੇ ਬਿੱਲ 'ਤੇ ਦਸਤਖਤ ਕਰ ਦਿੱਤੇ ਹਨ। ਸੰਯੁਕਤ ਰਾਜ ਅਮਰੀਕਾ ਨੇ ਚੀਨੀ ਕੰਪਨੀ ByteDance ਨੂੰ ਕਿਹਾ ਹੈ ਕਿ ਜਾਂ ਤਾਂ ਉਹ ਆਪਣਾ TikTok ਐਪ ਕਿਸੇ ਅਮਰੀਕੀ ਖਰੀਦਦਾਰ ਨੂੰ ਵੇਚ ਦੇਣ ਜਾਂ ਇਸ 'ਤੇ ਪਾਬੰਧੀ ਲਗਾ ਦਿੱਤੀ ਜਾਵੇਗੀ। ਹੁਣ ਕੰਪਨੀ ਦੇ ਕੋਲ੍ਹ ਇਨ੍ਹਾਂ ਦੋ ਆਪਸ਼ਨਾਂ 'ਚੋ ਇੱਕ ਨੂੰ ਚੁਣਨ ਲਈ ਇੱਕ ਸਾਲ ਦਾ ਸਮੇਂ ਹੈ। ਅਜਿਹੇ 'ਚ ਕਈ ਲੋਕ ਜਾਣਨਾ ਚਾਹੁੰਦੇ ਹਨ ਕਿ TikTok 'ਤੇ ਪਾਬੰਧੀ ਸਿਰਫ਼ ਅਮਰੀਕਾ ਹੀ ਲਗਾ ਰਿਹਾ ਹੈ, ਤਾਂ ਦੱਸ ਦਈਏ ਕਿ ਅਮਰੀਕਾ TikTok 'ਤੇ ਪਾਬੰਧੀ ਲਗਾਉਣ ਵਾਲਾ ਇਕੱਲਾ ਦੇਸ਼ ਨਹੀਂ ਹੈ। TikTok 'ਤੇ ਪ੍ਰਾਈਵੇਸੀ, ਸੁਰੱਖਿਆ ਅਤੇ ਨੈਤਿਕ ਚਿੰਤਾਵਾਂ ਨੂੰ ਲੈ ਕੇ ਪਹਿਲਾ ਹੀ ਕਈ ਦੇਸ਼ ਪਾਬੰਧੀ ਲਗਾ ਚੁੱਕੇ ਹਨ। ਇਨ੍ਹਾਂ ਦੇਸ਼ਾਂ 'ਚ ਭਾਰਤ ਵੀ ਸ਼ਾਮਲ ਹੈ।
ਇਨ੍ਹਾਂ ਦੇਸ਼ਾਂ 'ਚ TikTok 'ਤੇ ਹੈ ਪਾਬੰਧੀ:
ਭਾਰਤ:TikTok 'ਤੇ ਭਾਰਤ ਵੀ ਪਾਬੰਧੀ ਲਗਾ ਚੁੱਕਾ ਹੈ। TikTok ਨੂੰ ਭਾਰਤ 'ਚ 29 ਜੂਨ 2020 'ਚ ਬੈਨ ਕਰ ਦਿੱਤਾ ਗਿਆ ਸੀ। ਇਸ ਚੀਨੀ ਐਪ ਨੂੰ 58 ਦੂਜੇ ਚੀਨੀ ਐਪਾਂ ਦੇ ਨਾਲ ਪ੍ਰਾਈਵੇਸੀ ਅਤੇ ਸੁਰੱਖਿਆ ਦੇ ਕਾਰਨ ਬੈਨ ਕੀਤਾ ਗਿਆ ਸੀ। ਹਾਲਾਂਕਿ, TikTok ਇਸ ਮਾਮਲੇ 'ਤੇ ਭਾਰਤ ਸਰਕਾਰ ਨਾਲ ਗੱਲ ਕਰ ਪਾਉਦਾ, ਇਸ ਤੋਂ ਪਹਿਲਾ ਹੀ ਸਰਕਾਰ ਨੇ 2021 'ਚ TikTok 'ਤੇ ਪੂਰੀ ਤਰ੍ਹਾਂ ਨਾਲ ਪਾਬੰਧੀ ਲਗਾ ਦਿੱਤੀ।
ਅਫਗਾਨਿਸਤਾਨ:ਸਾਲ 2022 'ਚ ਪਬਜੀ ਦੇ ਨਾਲ TikTok ਨੂੰ ਅਫਗਾਨਿਸਤਾਨ ਨੇ ਵੀ ਬੈਨ ਕਰ ਦਿੱਤਾ ਸੀ। ਅਫਗਾਨਿਸਤਾਨ 'ਚ ਇਸ ਐਪ ਨੂੰ ਨੌਜਵਾਨਾਂ ਨੂੰ ਗੁਮਰਾਹ ਕਰਨ ਲਈ ਬੈਨ ਕੀਤਾ ਗਿਆ ਸੀ।