ਮਿਲੋ, ਸਭ ਤੋਂ ਘੱਟ ਉਮਰ ਦੇ ਏਸ਼ੀਆਈ ਪਰਬਤਾਰੋਹੀ ਨਾਲ (Etv Bharat (ਪੱਤਰਕਾਰ, ਰੋਪੜ)) ਰੂਪਨਗਰ: ਸਾਊਥ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਉੱਤੇ ਤਿਰੰਗਾ ਫਹਿਰਾ ਕੇ ਸਫ਼ਲਤਾਪੂਰਵਕ ਵਾਪਸੀ ਕਰਨ ਵਾਲੇ ਤਗਵੀਰ ਸਿੰਘ ਤੇ ਉਸ ਦੇ ਪਿਤਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ ਅਤੇ ਇਸ ਸਫ਼ਰ ਨੂੰ ਬਿਆਨ ਕੀਤਾ। ਤੇਗਵੀਰ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਸਫ਼ਰ ਸੌਖਾ ਨਹੀਂ ਸੀ, ਇਸੇ ਲਈ ਇਕ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਪਿਤਾ ਸੁਖ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਇੱਕ ਔਖਾ ਸਫ਼ਰ ਸੀ ਕਿਉਂਕਿ ਬੱਚੇ ਦੀ ਉਮਰ ਕੇਵਲ ਪੰਜ ਸਾਲ ਹੈ, ਪਰ ਉਨ੍ਹਾਂ ਵੱਲੋਂ ਇਸ ਦੀ ਤਿਆਰੀ ਕਾਫੀ ਲੰਮਾ ਸਮਾਂ ਪਹਿਲਾਂ ਕਰ ਦਿੱਤੀ ਗਈ ਸੀ।
ਕੋਚ ਦੀ ਸਖ਼ਤ ਮਿਹਨਤ:ਪਿਤਾ ਵੱਲੋਂ ਇਸ ਸਫਲ ਦਾ ਸਿਹਰਾ ਤੇਗਵੀਰ ਦੇ ਕੋਚ ਨੂੰ ਬੰਨ੍ਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਕੋਚ ਦੀ ਰਹਿਨੁਮਾਈ ਹੇਠਾਂ ਵੀ ਇਹ ਚੀਜ਼ ਸੰਭਵ ਹੋ ਪਾਈ ਹੈ ਕਿ ਇੰਨੀ ਉਚਾਈ ਉੱਤੇ ਜਾ ਕੇ ਵੀ ਤੇਗਬੀਰ ਨੂੰ ਆਕਸੀਜਨ ਦੀ ਕਮੀ ਮਹਿਸੂਸ ਨਹੀਂ ਹੋਈ ਅਤੇ ਉਸ ਵੱਲੋਂ ਇਹ ਵੱਡਾ ਕਾਰਨਾਮਾ ਇਸ ਛੋਟੀ ਉਮਰ ਵਿੱਚ ਫਤਿਹ ਕਰ ਲਿਆ ਗਿਆ। ਇਸ ਤੋਂ ਪਹਿਲਾਂ ਤੇਗਬੀਰ ਵੱਲੋਂ ਮਾਊਂਟ ਐਵਰੈਸਟ ਦੇ ਬੇਸ ਕੈਂਪ ਉੱਤੇ ਜਾ ਕੇ ਵੀ ਦੇਸ਼ ਦਾ ਤਿਰੰਗਾ ਲਹਿਰਾਇਆ ਗਿਆ ਸੀ। ਤੇਗਵੀਰ ਦੇ ਪਿਤਾ ਨੇ ਦੱਸਿਆ ਕੀ ਦੱਸਿਆ ਤੇਗਬੀਰ ਨੇ ਇਸ ਕਾਰਨਾਮੇ ਲਈ ਤਕਰੀਬਨ ਇੱਕ ਸਾਲ ਪਹਿਲਾਂ ਤਿਆਰੀ ਸ਼ੁਰੂ ਕੀਤੀ ਸੀ।
ਤੇਗਬੀਰ ਸਿੰਘ ਦੇ ਪਿਤਾ (Etv Bharat (ਪੱਤਰਕਾਰ, ਰੋਪੜ)) ਇੱਕ ਸਾਲ ਪਹਿਲਾਂ ਹੀ ਤੇਗਵੀਰ ਨੂੰ ਤਿਆਰ ਕਰਨਾ ਸ਼ੁਰੂ ਕੀਤਾ:ਦੂਜੇ ਪਾਸੇ, ਤੇਗਵੀਰ ਦੇ ਪਿਤਾ ਨੇ ਦੱਸਿਆ ਕਿ ਤੇਗਵੀਰ ਵੱਲੋਂ ਪਿਛਲੇ ਇੱਕ ਸਾਲ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਇਸ ਤਿਆਰੀ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਐਕਸਰਸਾਈ ਅਤੇ ਸਾਹ ਨੂੰ ਪੱਕਾ ਕਰਨ ਦੇ ਤਰੀਕੇ ਅਪਣਾਏ ਗਏ। ਕਿਉਂਕਿ, ਉਚਾਈ ਵਾਲੀ ਜਗ੍ਹਾ ਦੇ ਉੱਤੇ ਜਾ ਕੇ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਜੇਕਰ ਮਨੁੱਖੀ ਸਰੀਰ ਵਿੱਚ ਆਕਸੀਜਨ ਦੀ ਕਮੀ ਹੋਵੇਗੀ, ਤਾਂ ਉਹ ਇੱਕ ਵੀ ਕਦਮ ਨਹੀਂ ਪੁੱਟ ਪਾਏਗਾ। ਉਨ੍ਹਾਂ ਕਿਹਾ ਕਿ ਜਦੋਂ ਇਹ ਮਿਸ਼ਨ ਕਿਸੇ ਬੱਚੇ ਵੱਲੋਂ ਪੂਰਾ ਕਰਨਾ ਹੋਵੇ ਤਾਂ, ਇਹ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ, ਛੋਟੀ ਉਮਰ ਵਿੱਚ ਵੱਡਾ ਕਾਰਨਾਮਾ ਕਰਕੇ ਉਹਨਾਂ ਦੇ ਪੁੱਤਰ ਵੱਲੋਂ ਸਾਡਾ ਸਿਰ ਫਖ਼ਰ ਨਾਲ ਉੱਚਾ ਕਰ ਦਿੱਤਾ ਗਿਆ ਹੈ ਅਤੇ ਸੂਬੇ ਸ਼ਹਿਰ ਦਾ ਨਾਮ ਦੁਨੀਆਂ ਪੱਧਰ ਉੱਤੇ ਰੋਸ਼ਨ ਕੀਤਾ ਗਿਆ ਹੈ।
ਏਸ਼ੀਆਈ ਪਰਬਤਾਰੋਹੀ ਤੇਗਬੀਰ ਸਿੰਘ (Etv Bharat (ਪੱਤਰਕਾਰ, ਰੋਪੜ)) ਲੱਖਾਂ ਰੁਪਏ ਦਾ ਆਇਆ ਖ਼ਰਚਾ: ਸੁਖ ਹਰਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਖ਼ਰਚੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਐਡਵੈਂਚਰ ਸਪੋਰਟਸ ਕੈਟਾਗਰੀ ਦਵਿੱਚ ਮੰਨਿਆ ਜਾਂਦਾ ਹੈ। ਸਾਊਥ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀ ਮਨਜਾਰੋ ਨੂੰ ਫਤਿਹ ਕਰਨ ਵਿੱਚ ਕਰੀਬ 8 ਲੱਖ ਰੁਪਏ ਦਾ ਖਰਚਾ ਆਇਆ ਹੈ ਜਿਸ ਵਿੱਚ ਉਥੇ ਰਹਿਣ ਦਾ ਖਰਚਾ, ਪਹਾੜੀ ਉੱਤੇ ਚੜਨ ਵੇਲੇ ਸਾਥੀਆਂ, ਜਿਨ੍ਹਾਂ ਵੱਲੋਂ ਭਾਰ ਨਾਲ ਚੁੱਕਿਆ ਗਿਆ ਉਸ ਦਾ ਖਰਚਾ ਅਤੇ ਏਅਰ ਟਿਕਟ ਹਵਾਈ ਸਫ਼ਰ ਦਾ ਖਰਚਾ ਵੀ ਮੌਜੂਦ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਊਂਟੇਨੀਅਰ ਸਾਨਵੀ ਸੂਦ ਵੱਲੋਂ ਵੀ ਇਸ ਥਾਂ ਉੱਤੇ ਚੜ੍ਹਾਈ ਕੀਤੀ ਗਈ ਸੀ। ਜਦੋਂ ਸਾਨਵੀ ਸੂਦ ਵਲੋਂ ਕਿਲੀ ਮਨਜਾਰੋ ਨੂੰ ਫਤਿਹ ਕੀਤਾ ਗਿਆ ਸੀ, ਤਾਂ ਉਸ ਦੀ ਉਮਰ ਅੱਠ ਸਾਲ ਸੀ।