ਅੰਮ੍ਰਿਤਸਰ : ਅਕਾਲੀ ਭਾਜਪਾ ਦੀ ਸਰਕਾਰ ਵੱਲੋਂ 2016 ਵਿੱਚ ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ ਪ੍ਰੋਜੈਕਟ (BRTS project) ਲਿਆਂਦਾ ਗਿਆ ਸੀ ਤਾਂ ਜੋ ਅੰਮ੍ਰਿਤਸਰ ਸ਼ਹਿਰ ਵਿੱਚ ਲੋਕਲ ਬੱਸਾਂ ਚੱਲਣਗੀਆਂ ਅਤੇ ਉਹਨਾਂ ਦੇ ਵਿੱਚ ਲੋਕ ਪੰਜ ਤੋਂ 10 ਰੁਪਏ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਕਿਤੇ ਵੀ ਸਫਰ ਕਰ ਸਕਦੇ ਸਨ ਅਤੇ ਇਹਨਾਂ ਬੱਸਾਂ ਨੂੰ ਚਲਾਉਣ ਦੇ ਲਈ ਰੂਟ ਵੀ ਨਿਰਧਾਰਿਤ ਕੀਤੇ ਗਏ ਸਨ ਪਰ ਸਰਕਾਰ ਬਦਲਣ ਤੋਂ ਬਾਅਦ ਲਗਭਗ ਸਾਲ ਤੋਂ ਬੀਆਰਟੀਐਸ ਪ੍ਰੋਜੈਕਟ ਬੰਦ ਹੈ ਅਤੇ ਕਰੋੜਾਂ ਰੁਪਏ ਦੀਆਂ ਬੱਸਾਂ ਕੰਡਮ ਹੁੰਦੀਆਂ ਜਾ ਰਹੀਆਂ ਹਨ। ਦੂਜੇ ਪਾਸੇ ਬੀਆਰਟੀਐਸਪੀ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਹੁਣ ਸਰਕਾਰ ਵੱਲੋਂ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਬੀ.ਆਰ.ਟੀ.ਐਸ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਅਤੇ ਆਪਣੀ ਮੰਗ ਰੱਖੀ।
ਸੜਕਾਂ 'ਤੇ ਉਤਰੇ ਬੀ.ਆਰ.ਟੀ.ਐਸ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਕਾਮੇ, ਪੰਜਾਬ ਸਰਕਾਰ ਤੋਂ ਕੀਤੀ ਬਹਾਲੀ ਦੀ ਅਪੀਲ - Workers working under BRTS project - WORKERS WORKING UNDER BRTS PROJECT
ਬੀਆਰਟੀਐਸ ਪ੍ਰੋਜੈਕਟ (BRTS project) ਅਧੀਨ ਕੰਮ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ ਵਿੱਚ ਨੌਕਰੀਆਂ ਦੇਣ ਦੇ ਲੱਖਾਂ ਦਾਅਵੇ ਕਰ ਰਹੀਆਂ ਹਨ, ਦੂਜੇ ਪਾਸੇ ਜੋ ਨੌਕਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਰਕਾਰ ਉਹਨਾਂ ਨੂੰ ਨੌਕਰੀਆਂ ਤੋਂ ਵਾਂਝੇ ਕਰ ਰਹੀ ਹੈ।
Published : Aug 12, 2024, 3:37 PM IST
ਬੇਰੁਜ਼ਗਾਰ ਮੁਲਾਜ਼ਮਾਂ ਦੀ ਨਹੀਂ ਹੋ ਰਹੀ ਸੁਣਵਾਈ:ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਰਾਈਵਰ ਅਤੇ ਵਰਕਰਾਂ ਨੇ ਕਿਹਾ ਕਿ ਸਮਾਰਟ ਸਿਟੀ ਅਧੀਨ ਸ਼ੁਰੂ ਹੋਈ ਮੈਟਰੋ ਬਸ ਸੇਵਾ ਠੱਪ ਹੋ ਜਾਣ ਨਾਲ ਇਸ ਪ੍ਰੋਜੈਕਟ ਨਾਲ ਜੁੜੇ ਲੋਕ ਬੇਰੁਜ਼ਗਾਰ ਹੋ ਗਏ ਹਨ। ਪਿਛਲੇ ਇੱਕ ਡੇਢ ਸਾਲ ਤੋਂ ਇਹ ਪ੍ਰੋਜੈਕਟ ਬਿਲਕੁਲ ਬੰਦ ਹੋਇਆ ਪਿਆ ਹੈ ਅਤੇ ਤਾਂ ਸਾਰਾ ਸਟਾਫ ਬੇਰੋਜ਼ਗਾਰ ਹੋ ਚੁੱਕਾ ਹੈ। ਘਰਾਂ ਦੇ ਚੁੱਲੇ ਠੰਡੇ ਹੋਏ ਪਏ ਹਨ, ਜਿਸਦੇ ਚਲਦੇ ਅਸੀਂ ਪੰਜਾਬ ਦੇ ਹਰੇਕ ਮੰਤਰੀ ਹਰੇਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲ ਚੁੱਕੇ ਹਾਂ, ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਹਨਾਂ ਲੰਮਾ ਸਮਾਂ ਹੋ ਚੱਲਾ ਹੈ ਪਰ ਅਸੀਂ ਆਪਣੀ ਫਰਿਆਦ ਦਾ ਦਰ ਜਾ ਕੇ ਸੁਨਿਆ ਰਹੇ ਹਾਂ ਕਿ ਕੁਝ ਸੁਣਨ ਵਾਲਾ ਨਹੀਂ । ਉਹਨਾਂ ਕਿਹਾ ਕਿ ਸਮਾਜ ਸੇਵੀਆਂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਤੇ ਸਾਡੀ ਆਵਾਜ਼ ਸੁਣੀ ਗਈ, ਪਰ ਨਗਰ ਨਿਗਮ ਕਮਿਸ਼ਨਰ ਵੱਲੋਂ ਉਸ ਉੱਤੇ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ।
- ਸ਼ੰਭੂ ਬਾਰਡਰ ਖੋਲ੍ਹੇ ਜਾਣ ਵਾਲੇ ਮਾਮਲੇ 'ਤੇ ਭੜਕੇ ਸੀਐਮ ਭਗਵੰਤ ਮਾਨ, ਭਾਜਪਾ 'ਤੇ ਕੱਸਿਆ ਤੰਜ, ਕਿਹਾ-"ਕਿਸਾਨ ਦਿੱਲੀ ਨਹੀਂ ਹੋਰ ਕੀ ਲਾਹੌਰ ਜਾਣਗੇ" - Bhagwant mann rally hisar barwala
- ਐਕਸ਼ਨ ਦੀ ਤਿਆਰੀ 'ਚ ਕਿਸਾਨ ਜਥੇਬੰਦੀਆਂ, ਸਾਂਸਦਾਂ ਨੂੰ ਦੇਣਗੇ ਮੰਗ ਪੱਤਰ ਤੇ DC-SSP ਦਫ਼ਤਰਾਂ ਦਾ ਕਰਨਗੇ ਘਿਰਾਓ - Kissan Dharna in Shambu Border
- ਕਿਸਾਨਾਂ 'ਤੇ ਗੋਲੀਆਂ ਚਲਾਉਣ ਵਾਲੇ ਮੁਲਾਜ਼ਮਾਂ ਨੂੰ ਸਨਮਾਨ ਕਰਨਾ ਸਰਕਾਰ ਦਾ ਬੇਹਦ ਨਿੰਦਣਯੋਗ ਫੈਸਲਾ: ਡੱਲੇਵਾਲ - Kissan Meeting
ਰੁਜ਼ਗਾਰ ਬੰਦ ਹੋਣ ਕਰਕੇ ਘਰਾਂ ਦਾ ਗੁਜ਼ਾਰਾ ਹੋਇਆ ਮੁਸ਼ਕਿਲ:ਮੁਲਾਜ਼ਮਾਂ ਨੇ ਕਿਹਾ ਕਿ ਇੱਕ ਬੰਨੇ ਪੰਜਾਬ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ। ਦੂਸਰੇ ਪਾਸੇ ਸਾਨੂੰ ਦਿੱਤਾ ਹੋਇਆ ਰੁਜ਼ਗਾਰ ਖੋਹ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਘਰਾਂ ਦਾ ਬਹੁਤ ਹੀ ਬੁਰਾ ਹਾਲ ਹੈ, ਇੱਥੇ ਕਈ ਵਿਧਵਾ ਔਰਤਾਂ ਕਈ ਆਪਣੇ ਅਨਾਥ ਲੜਕੀਆਂ ਕੰਮ ਕਰਦੀਆਂ ਹਨ। ਜਿਨਾਂ ਦਾ ਘਰ ਦਾ ਗੁਜ਼ਾਰਾ ਇਸ ਰੋਜ਼ਗਾਰ ਤੋਂ ਚੱਲਦਾ ਸੀ ਪਰ ਅੱਜ ਸਾਡੇ ਘਰਾਂ ਵਿੱਚ ਚੁੱਲੇ ਠੰਡੇ ਹੋਏ ਪਏ ਹਨ। ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਅਸੀਂ ਸਰਕਾਰਾਂ ਅੱਗੇ ਅਪੀਲ ਕਰ ਰਹੇ ਹਾਂ ਕਿ ਸਾਡੇ ਰੋਜ਼ਗਾਰ ਨੂੰ ਚਾਲੂ ਕੀਤਾ ਜਾਵੇ ਤੇ ਬਸ ਸੇਵਾ ਦੁਬਾਰਾ ਬਹਾਲ ਕੀਤੀ ਜਾਵੇ ਤਾਂ ਜੋ ਇਹਦੇ ਨਾਲ ਜਨਤਾ ਨੂੰ ਵੀ ਫਾਇਦਾ ਹੋਵੇ।